ਸੰਦੌੜ, 30 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੋਗਾ ਵਿਖੇ ਸਬ ਜੂਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿੱਪ ਅੰਡਰ-11, 13 ਤੇ 15 ਸਾਲ ਲੜਕੇ/ਲੜਕੀਆਂ ਆਯੋਜਿਤ ਹੋਈ।ਜਿਸ ਵਿੱਚ ਪੰਜਾਬ ਭਰ `ਚੋਂ ਲਗਭਗ 300 ਖਿਡਾਰੀਆਂ ਨੇ ਭਾਗ ਲਿਆ।ਸਮਾਪਤੀ ਸਮਾਰੋਹ ‘ਚ ਦਿਲਰਾਜ ਸਿੰਘ ਡਿਪਟੀ ਕਮਿਸ਼ਨਰ, ਮੋਗਾ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਉਕਤ ਟੂਰਨਾਮੈਂਟ ‘ਚ ਮਾਲੇਰਕੋਟਲਾ ਦੇ ਖਿਡਾਰੀਆਂ ਨੇ ਵੀ ਸੰਗਰੂਰ ਜਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਅੰਡਰ-15 ਲੜਕੀਆਂ ਅਗਰੀਮਾ ਰਿਸ਼ੀ ਨੇ ਡਬਲ ‘ਚ ਸਿਲਵਰ ਮੈਡਲ, ਚਾਹਤ ਟਾਂਕ ਨੇ ਅੰਡਰ-13 ਤੇ 15 ਸਾਲ ਦੇ ਡਬਲ ਮੁਕਾਬਲੇ ‘ਚ 2 ਬਰਾਊਂਜ਼ ਮੈਡਲ ਪ੍ਰਾਪਤ ਕੀਤੇ, ਅਗਰੀਮਾ ਰਿਸ਼ੀ ਨੇ ਅੰਡਰ-11 ਸਾਲ ਲੜਕੀਆਂ ਦੇ ਡਬਲ ਮੁਕਾਬਲੇ ‘ਚ ਗੋਲਡ ਮੈਡਲ ਪ੍ਰਾਪਤ ਕੀਤਾ ਤੇ ਸਾਦੀਆ ਸ਼ੇਖ ਨੇ ਅੰਡਰ-11 ਦੇ ਸਿੰਗਲ ਮੁਕਾਬਲੇ ‘ਚ ਸਿਲਵਰ ਤੇ ਡਬਲ ‘ਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਇਨਾਮ ਵੰਡ ਸਮਾਰੋਹ ‘ਚ ਬੈਡਮਿੰਟਨ ਕੋਚ ਮੈਡਮ ਸ਼ਕੂਰਾਂ ਬੇਗਮ ਸਟੇਟ ਐਵਾਰਡੀ ਨੂੰ ਵਧੀਆ ਕੋਚ ਵਜੋਂ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਮੋਗਾ ਵੱਲੋਂ ਸਨਮਾਨਿਤ ਕੀਤਾ ਗਿਆ।ਵਰਣਨਯੋਗ ਹੈ ਕਿ ਅਗਰੀਮਾ ਰਿਸ਼ੀ ਦੀ ਸਿਲੈਕਸ਼ਨ ਅੱਗੇ ਹੋਣ ਵਾਲੀਆਂ ਨੈਸ਼ਨਲ ਬੈਡਮਿੰਟਨ ਲਈ ਵੀ ਹੋਈ ਹੈ।ਮਾਲੇਰਕੋਟਲਾ ਪਹੁੰਚਣ `ਤੇ ਇਨ੍ਹਾਂ ਹੋਣਹਾਰ ਖਿਡਾਰੀਆਂ ਤੇ ਕੋਚ ਨੂੰ ਸ਼ਹਿਰ ਵਾਸੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …