Tuesday, July 7, 2026

ਉਦਯੋਗਿਕ ਕਿਰਤੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਲੱਗਣਗੇ ਜਾਗਰੂਕਤਾ ਕੈਂਪ- ਸੁਸ਼ੀਲ ਸ਼ਰਮਾ

ਧੂਰੀ, 30 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਭਰ ਵਿੱਚ ਫੈਕਟਰੀਆਂ ਅਤੇ ਹੋਰ ਵੱਡੀਆਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਮਜ਼ਦੂਰਾਂ, PPN3010201705ਕਿਰਤੀਆਂ ਲਈ ਪੰਜਾਬ ਸਰਕਾਰ ਨੇ ਅਨੇਕਾਂ ਭਲਾਈ ਸਕੀਮਾਂ ਬਣਾਈਆਂ ਹੋਈਆਂ ਹਨ।ਪ੍ਰੰਤੂ ਸੂਬੇ ਦੇ ਬਹੁਤੇ ਕਿਰਤੀ ਪੰਜਾਬ ਲੇਬਰ ਵੈਲਫੇਅਰ ਬੋਰਡ ਦੀਆਂ  ਅਜਿਹੀਆਂ ਭਲਾਈ ਸਕੀਮਾਂ ਤੋਂ ਅਨਜਾਨ ਹੋਣ ਕਾਰਨ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।ਸੂਬੇ ਭਰ ਦੇ ਲੱਖਾਂ ਉਦਯੋਗਿਕ ਕਿਰਤੀਆਂ ਨੂੰ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਐਡਵੋਕੇਟ ਸੁਸ਼ੀਲ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਹਰੇਕ ਉਦਯੋਗਿਕ ਇਕਾਈ ਵੱਲੋਂ ਆਪਣੀ ਫੈਕਟਰੀ ਵਿੱਚ ਕੰਮ ਕਰਦੇ ਕਿਰਤੀਆਂ ਦਾ ਵੈਲਫੇਅਰ ਫੰਡ ਕੱਟਿਆ ਜਾਣਾ ਜਰੂਰੀ ਹੈ।ਇਸ ਵੈਲਫੇਅਰ ਫੰਡ ਵਿੱਚ ਫੈਕਟਰੀ ਮਾਲਕਾਂ ਵੱਲੋਂ ਕਿਰਤੀ ਪਾਸੋਂ 5 ਰੁਪਏ ਪ੍ਰਤੀ ਮਹੀਨਾ ਦਾ ਫੰਡ ਅਤੇ 20 ਰੁਪਏ ਪ੍ਰਤੀ ਮਹੀਨਾ ਵੈਲਫੇਅਰ ਫੰਡ ਆਪਣੇ ਖਾਤੇ ਵਿੱਚੋਂ ਲੇਬਰ ਵਿਭਾਗ ਪਾਸ ਜਮਾਂ੍ਹ ਕਰਵਾਉਣਾ ਹੁੰਦਾ ਹੈ।ਜਿਸ ਦੇ ਬਦਲੇ ਵਿੱਚ ਮਜ਼ਦੂਰ ਕਿਰਤੀਆਂ ਨੂੰ ਸਰਕਾਰ ਵੱਲੋਂ ਬਣਾਈਆਂ ਅਨੇਕਾਂ ਭਲਾਈ ਸਕੀਮਾਂ ਦਾ ਲਾਭ ਮਿਲਦਾ ਹੈ ਜਿਵੇਂ ਕਿ ਕਿਰਤੀਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ 7 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਕਰਜ਼ਾ, ਸਕੂਟਰ, ਮੋਟਰਸਾਈਕਲ ਆਦਿ ਖਰੀਦਣ ਲਈ 50 ਹਜ਼ਾਰ ਦਾ ਕਰਜ਼ਾ, ਕਿਰਤੀ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਅੰਤਿਮ ਸੰਸਕਾਰ ਲਈ 20 ਹਜ਼ਾਰ ਦੀ ਵਿੱਤੀ ਸਹਾਇਤਾ, ਲੜਕੀਆਂ ਦੇ ਵਿਆਹ ਲਈ 31 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਸਹਾਇਤਾ ਅਤੇ 30 ਹਜ਼ਾਰ ਰੁਪਏ ਦਾ ਕਰਜ਼ਾ, ਐਕਸੀਡੈਂਟ ਕਾਰਨ ਕਿਰਤੀ ਦੇ ਅਪੰਗ ਹੋ ਜਾਣ ਦੀ ਸੂਰਤ ਵਿੱਚ 2 ਲੱਖ ਤੱਕ ਦੀ ਵਿੱਤੀ ਸਹਾਇਤਾ, ਕਿਰਤੀ ਦੇ ਪਰਿਵਾਰ ਲਈ ਹਾਰਟ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਅਤੇ ਹਾਰਟ ਸਰਜ਼ਰੀ ਆਦਿ ਬੀਮਾਰੀਆਂ ਲਈ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਹੋਰ ਕਈ ਸਕੀਮਾਂ ਸਰਕਾਰ ਵੱਲੋਂ ਬਣਾਈਆਂ ਹੋਈਆਂ ਹਨ, ਪ੍ਰੰਤੂ ਅਗਿਆਨਤਾਵਸ਼ ਲੱਖਾਂ ਉਦਯੋਗਿਕ ਕਿਰਤੀ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ।ਸੁਸ਼ੀਲ ਸ਼ਰਮਾਂ ਨੇ ਫੈਕਟਰੀ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੈਲਫੇਅਰ ਫੰਡ ਭਰਨਾ ਯਕੀਨੀ ਬਨਾਉਣ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਿਰਤੀਆਂ ਦਾ ਬਣਦਾ ਵੈਲਫੇਅਰ ਫੰਡ ਨਾ ਭਰਣ ਵਾਲੇ ਫੈਕਟਰੀ ਮਾਲਕਾਂ ਦੇ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply