Thursday, March 12, 2026

ਜੈਵਿਕ ਖੇਤੀ ਬਜ਼ਾਰ ਨੇ ਮਨਾਈ ਪਹਿਲੀ ਵਰ੍ਹੇਗੰਢ, ਹੁਣ ਦੋਵੇਂ ਦਿਨ ਐਤਵਾਰ ਤੇ ਬੁੱਧਵਾਰ

PPN3110201715ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿਲਬੀਰ ਫਾਊਂਡੇਸ਼ਨ ਵੱਲੋਂ ਅਕਤੂਬਰ 2016 ਵਿਚ ਸ਼ੁਰੂ ਕੀਤੇ ਅੰਮ੍ਰਿਤਸਰ ਜੈਵਿਕ ਖੇਤੀ ਬਾਜਾਰ ਨੇ ਕੱਲ ਪਹਿਲੀ ਵਰ੍ਹੇਗੰਢ ਮਨਾਈ।ਇਸ ਬਜਾਰ ਨੇ ਕੁਦਰਤੀ ਖੇਤੀਬਾੜੀ ਨੂੰ ਇੱਕ ਨਵਾਂ ਉਤਸ਼ਾਹ ਦੇ ਕੇ ਪਵਿੱਤਰ ਨਗਰੀ ਦੇ ਸ਼ਹਿਰ ਵਾਸੀਆਂ ਲਈ ਸਿਹਤ ਯਾਫਤਾ ਪਕਵਾਨਾਂ ਦੀ ਲਹਿਰ ਚਲਾ ਦਿੱਤੀ ਹੈ।
ਕਈ ਸਾਲਾਂ ਦੀ ਕੋਸ਼ਿਸ਼ ਦੇ ਫਲਸਵਰੂਪ ਅਜ ਕਿਸਾਨ ਦੂਸ਼ਿਤ ਪਦਾਰਥਾਂ ਤੋਂ ਦੂਰ ਜੈਵਿਕ ਕਿਸਾਨੀ ਵੱਲ ਰੁੱਖ ਕਰ ਰਹੇ ਹਨ।ਇਸ ਦੇ ਨਾਲ ਹੀ ਦਿਲਬੀਰ ਫਾਊਂਡੇਸ਼ਨ ਵੱਲੋਂ ਸ਼ਹਿਰ ਵਾਸੀਆਂਲਈ ਚਲਾਈ ਗਈ ਜਾਗਰੂਕਤਾ ਲਹਿਰ ਸਭਨਾਂ ਨੂੰ ਜਹਿਰੀਲੀਆਂ ਦਵਾਈਆਂ ਅਤੇ ਕੈਮੀਕਲ ਖਾਦਾਂ ਦੀ ਵਧੇਰੀ ਵਰਤੋਂ ਦੇ ਨੁਕਸਾਨ ਬਾਰੇ ਸੁਚੇਤ ਕਰਦੀ ਰਹੀ ਹੈ।ਇਸ ਵਿੱਚ ਸੋਸ਼ਲ ਮੀਡੀਆ, ਟੀ.ਵੀ ਅਤੇ ਅਖਬਾਰੀ ਮਾਧਿਅਮ ਦਪੁਰਜੋਰ ਮਦਦ ਲਈ ਗਈ ਹੈ।
ਇਹ ਕਿਸਾਨ ਬਾਜਾਰ ਅੱਜ ਪਰਿਵਾਰਾਂ ਲਈ ਮੇਲ ਜੋਲ ਅਤੇ ਸ਼ੁੱਧ ਫਲਾਂ ਅਤੇ ਸਬਜੀਆਂ ਦੀ ਖਰੀਦਦਾਰੀ ਦਾ ਇੱਕ ਸਾਧਨ ਬਣ ਗਿਆ ਹੈ।ਇਸ ਸਾਲ ਦੇ ਦੌਰਾਨ ਸੰਗੀਤ ਸਮਾਗਮ, ਬੱਚਿਆਂ ਦੇ ਰੰਗਾ-ਰੰਗ ਪ੍ਰੋਗਰਾਮ, ਵਿਸਾਖੀ ਆਦਿ ਦਾ ਵੀ ਲੋਕਾਂ ਨੇ ਆਨੰਦ ਮਾਣਿਆ।
ਸ਼ਹਿਰ ਵਾਸੀਆਂ ਦੀ ਮਨਸ਼ਾ ਮੁਤਾਬਕ‘ਦੀ ਅਰਥ ਸਟੋਰ’ ਦੀ ਵੀ ਸਥਾਪਨਾ ਕੀਤੀ ਗਈ। ਇਸ ਵਿੱਚ ਜੈਵਿਕ ਗੁੜ੍ਹ, ਦਾਲਾਂ, ਤੇਲ, ਹੋਲ ਵ੍ਹੀਟ ਆਟਾ ਆਦਿ ਆਈਟਮਾਂ ਲਿਆਂਦੀਆਂ ਗਈਆਂ।ਖੇਤੀ ਬਾੜ੍ਹੀ ਦੀ ਰਹਿੰਦ ਖੂੰਦ ਦੀ ਅੱਗ ਲਾਉਣ ਦੀ ਸਮੱਸਿਆ ਨੂੰ ਮੱਦੇਨਜਰ ਰੱਖ ਕੇ ਇਸ ਦੀ ਵਰਤੋਂ ਤੋਂ ਬਣੇ ਡਿਸਪੋਸੇਬਲ ਭਾਂਡੇ ਵੀ ਇਸ ਬਾਜਾਰ ਦੇ ਵਿੱਚ ਦਰਸ਼ਾਏ ਜਾਂਦੇ ਹਨ।
ਇਸ ਬਜਾਰ ਤੋਂ ਉਦਮ ਲੈੇ ਕੇ ਕਿਸਾਨ ਪਰਿਵਾਰਾਂ ਨੇ ਆਪਣੀ ਆਮਦਨ ਵਧਾਉਣ ਲਈ ਤਾਜਾ ਪਨੀਰ, ਚਟਨੀਆਂ, ਆਚਾਰ ਬਿਨਾ ਪ੍ਰੈਸਰਵੇਟਿਵ ਤੋਂ ਲਿਆਉਣੇ ਸ਼ੁਰੂ ਕਰ ਦਿੱਤੇ ਹਨ।ਇਕ ਕਿਸਾਨ ਸੁਲਤਾਨ ਸਿੰਘ ਜਿਸ ਨੇ ਸ਼ੁਰੂਆਤ ਐਲੋਵੀਰਾ ਜੂਸ ਤੋਂ ਕੀਤੀ ਸੀ।ਉਹ ਅੱਜ 7 ਏਕੜ ਤੇ ਹਲਦੀ ਲਗਾ ਆਪਣਾ ਪ੍ਰੋਸੈਸਿੰਗ ਪਲੱਟ ਵੀ ਚਾਲੂ ਕਰ ਚੁੱਕਾ ਹੈ।ਹੋਰਨਾਂ ਨੇ ਸਰ੍ਹੋਂ ਉਘਾ ਆਪਣਾ ਕੋਲਡ ਪ੍ਰੌਸੈਸਡ ਤੇਲ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ।ਇਸ ਬਜਾਰ ਵਿੱਚ ਕਾਰਬਾਈਡ ਅਤੇ ਹੋਰਨਾਂ ਕੈਮੀਕਲ ਰਹਿਤ ਫਲਾਂ ਨੂੰ ਵੀ ਲਿਆਇਆ ਜਾਂਦਾ ਹੈ।ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਨੇ ਇਸ ਬਾਜਾਰ ਨੂੰ ਹਫਤਾਵਾਰੀ ਤੌਂ ਹਫਤੇ ਵਿੱਚ ਦੋ ਵਾਰੀ (ਐਤਵਾਰ ਅਤੇ ਬੁੱਧਵਾਰ) ਐਲਾਨ ਕੇ ਇਸ ਨੂੰ ਡਿਸਟਰਿਕਟ ਸ਼ੌਪਿੰਗ ਕੰਪਲੈਕਸ, ਰਣਜੀਤ ਐਵੀਨਿਊ ਬੀ ਬਲਾਕ ਵਿੱਚ ਸਥਾਪਿਤ ਕਰ ਕੇ ਸ਼ਹਿਰ ਵਾਸੀਆਂ ਨੂੰ ਅਰਪਿਤ ਕੀਤਾ।ਉਹਨਾਂ ਇਹ ਵੀ ਆਖਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਵੀ ਪਿਛਲੇ ਇੱਕ ਸਾਲ ਤੋਂ ਇਸ ਬਜਾਰ ਦੇ ਸਾਮਾਨ ਦੀ ਵਰਤੋਂ ਹੀ ਕਰਦਾ ਆ ਰਿਹਾ ਹੈ।
ਗੁਨਬੀਰ ਸਿੰਘ ਚੇਅਰਮੈਨ ਦਿਲਬੀਰ ਫਾਊਂਡੇਸਨ ਨੇ ਇਸ ਮੌਕੇ ਅੰਮ੍ਰਿਤਸਰ ਦੇ ਸ਼ਹਿਰੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਬਾਜਾਰ ਨੂੰ ਅਪਣਾ ਕੇ ਮਿਹਨਤੀ ਕਿਸਾਨਾਂ ਦੀ ਮਦਦ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਦੀ ਦੇਖਭਾਲ ਕੀਤੀ।ਉਹਨਾਂ ਸਭਨਾਂ ਨੂੰ ਦੂਸ਼ਿਤ ਅਤੇ ਸਿਸਟੈਮਿਕ ਦਵਾਂਈਆਂ ਤੋਂ ਸਭਨਾਂ ਨੂੰ ਸੁਚੇਤ ਕਰਦਿਆਂ ਕੁਦਰਤੀ ਜੀਵਨ ਜੀਣ ਦਾ ਸੱਦਾ ਦਿੱਤਾ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply