Sunday, June 21, 2026

ਮੋਟਰ ਸਾਇਕਲ ਅਤੇ ਸਾਇਕਲ ਦੀ ਟੱਕਰ ਵਿਚ ਇੱਕ ਜ਼ਖ਼ਮੀ

?????????????
?????????????

ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਖਟੀਕਾ ਮੁਹਲਾ ਦੇ ਨੇੜੇ ਮੋਟਰ ਸਾਇਕਲ ਅਤੇ ਸਾਇਕਲ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਜ਼ਖ਼ਮੀ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮੀਨੂੰ (20) ਵਾਸੀ ਮੁਹੱਲਾ ਮਾਧਵ ਨਗਰੀ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਬੇਟੀ ਮੀਨੂੰ ਹਰ ਰੋਜ ਸਥਾਨਕ ਬਾਦਲ ਕਲੋਨੀ ਵਿਚ ਇੱਕ ਕੰਪਿਊਟਰ ਸੈਂਟਰ ਤੇ ਕੰਪਿਊਟਰ ਸਿੱਖਣ ਲਈ ਜਾਂਦੀ ਹੈ।ਉਸ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 9.30 ਵਜੇ ਜਦੋਂ ਉਸਦੀ ਬੇਟੀ ਕੰਪਿਊਟਰ ਸਿੱਖਣ ਲਈ ਜਾ ਰਹੀ ਸੀ ਤਾਂ ਰਸਤੇ ਵਿਚ ਸਥਾਨਕ ਖਟੀਕਾ ਮੁਹੱਲਾ ਦੇ ਨੇੜੇ ਸੜਕ ਦੇ ਇੱਕ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰ ਸਾਇਕਲ ਨੇ ਉਸਨੂੰ ਟੱਕਰ ਮਾਰ ਦਿੱਤੀ।ਟੱਕਰ ਹੋਣ ਤੇ ਉਸਦੀ ਬੇਟੀ ਸੜਕ ਤੇ ਡਿਗ ਗਈ ਅਤੇ ਜ਼ਖ਼ਮੀ ਹੋ ਗਈ।ਟੱਕਰ ਵਿਚ ਉਸ ਦੀਆਂ ਅੱਖਾਂ, ਮੂੰਹ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਸੱਟਾਂ ਲੱਗੀਆਂ ਹਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply