Tuesday, March 24, 2026

6 ਆਪ ਵਿਧਾਇਕਾਂ ਨੂੰ ਸੂਚਨਾ ਛੁਪਾਉਣ ਬਦਲੇ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ – ਸਿਰਸਾ

Manjinder Sirsaਨਵੀਂ ਦਿੱਲੀ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ 6 ਵਿਧਾਇਕਾਂ ਤੇ ਇਕ ਸਾਬਕਾ ਆਗੂ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਵੇਲੇ ਦਾਇਰ ਕੀਤੇ ਹਲਫੀਆ ਬਿਆਨਾਂ ਵਿਚ ਆਪਣੀ ਆਮਦਨ ਤੇ ਜਾਇਦਾਦ ਦੇ ਵੇਰਵੇ ਨਾ ਦੱਸਣ ਦੀ ਕਾਰਵਾਈ ਦਾ ਖੁਦ ਨੋਟਿਸ ਲੈਂਦਿਆਂ ਇਹਨਾਂ ਨੂੰ ਤੁਰੰਤ ਅਯੋਗ ਕਰਾਰ ਦੇ ਦੇਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਇਹ ਵੀ ਮੰਗ ਕੀਤੀ ਕਿ ਲੋਕ ਪ੍ਰਤੀਨਿੱਧ ਐਕਟ ਦੀ ਵਿਵਸਥਾ ਦੇ ਤਹਿਤ ਇਹਨਾਂ ਵਿਅਕਤੀਆਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਵੀ ਚਲਾਏ ਜਾਣ।
ਇਥੇ ਦੱਸਣਯੋਗ ਹੈ ਕਿ ਆਪ ਦੇ 6 ਵਿਧਾਇਕਾਂ ਤੇ ਇਕ ਸਾਬਕਾ ਅਕਾਲੀ ਆਗੂ ਨੰੂ ਲੋਕ ਪ੍ਰਤੀਨਿਧ ਐਕਟ ਦੀ ਧਾਰਾ 125 (ਏ) ਦੀ ਉਲੰਘਣਾ ਬਦਲੇ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।ਇਹਨਾਂ ਆਗੂਆਂ ਵਿਚ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ, ਅਸੀਮ ਅਹਿਮਦ ਖਾਨ, ਆਦਰਸ਼ ਸ਼ਾਸਤਰੀ, ਮੁਹੰਮਦ ਯੂਨਸ, ਪ੍ਰੋਮਿਲਾ ਤੋਕਾਸ, ਰਾਜੇਸ਼ ਰਿਸ਼ੀ ਤੇ ਕੁਮਾਰ ਵਿਸ਼ਵਾਸ ਸ਼ਾਮਲ ਹਨ।
ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰਦਿਆਂ ਸਿਰਸਾ ਨੇ ਹੈਰਾਨੀ ਪ੍ਰਗਟ ਕੀਤੀ ਕਿ ‘ਆਪ’ ਦੀ ‘ਸੱਚਾਈ’ ਜੋ ਇਕ ਇਕ ਕਰ ਕੇ ਬਾਹਰ ਆ ਰਹੀ ਹੈ ਤੇ ਮਾਮਲੇ ਵਿਚ ਉਹਨਾਂ ਹੁਣ ਚੁੱਪੀ ਕਿਉਂ ਧਾਰ ਲਈ ਹੈ।ਉਹਨਾਂ ਕਿਹਾ ਕਿ ਇਕ ਪਾਸੇ ਤਾਂ ਇਸ ਪਾਰਟੀ ਦੀ ਲੀਡਰਸ਼ਿਪ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਪਾਈ ਜਾ ਰਹੀ ਹੈ ਤੇ ਹੁਣ ਇਹ ਤੱਥ ਸਾਹਮਣੇ ਆ ਗਏ ਹਨ। ਜਿਸ ਤਹਿਤ ਇਸ ਦੇ ਆਗੂਆਂ ਨੇ ਨਾ ਸਿਰਫ ਕਾਨੰੂਨ ਦੀਆਂ ਸਥਾਪਿਤ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ, ਬਲਕਿ ਹੁਣ ਉਹ ਆਪਣੀਆਂ ਗੈਰ ਕਾਨੰੂਨੀ ਕਾਰਵਾਈਆਂ ਨੂੰ ਜਾਇਜ਼ ਵੀ ਠਹਿਰਾ ਰਹੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply