Sunday, May 31, 2026

ਪੁਲੀਸ ਨੇ ਮੋਟਰ ਸਾਈਕਲ ਖੋਹ ਕੇ ਫਰਾਰ ਹੋਣ ਵਾਲੇ ਕੀਤੇ ਕਾਬੂ

ਸੰਦੌੜ, 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਪੁਲੀਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਸ ਨੇ ਡੇਢ ਮਹੀਨਾ ਪਹਿਲਾਂ ਇਕ ਮੋਟਰ ਸਾਈਕਲ ਅਤੇ ਕੁੱਝ ਨਕਦੀ ਖੋਹ ਕੇ ਭੱਜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।ਫੜੇ ਗਏ ਦੋਵੇਂ ਵਿਅਕਤੀਆਂ ਗਗਨ ਅਤੇ ਸੱਤਪਾਲ ਵਾਸੀ ਹਕੀਮਪੁਰ ਖਟੜਾ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉੁਕਤ ਦੋਵੇਂ ਜਣਿਆਂ ਨੇ ਪਿੰਡ ਖਟੜਾ ਅਤੇ ਕੇਲੋਂ ਦੇ ਵਿਚਕਾਰ ਬਣੇ ਇਕ ਸੂਏ ਦੇ ਨਜ਼ਦੀਕ ਮੋਟਰ ਸਾਈਕਲ ਸਵਾਰ ਸ਼ਰਨਜੀਤ ਸਿੰਘ ਵਾਸੀ ਰਾਮਗੜ੍ਹ ਸਰਦਾਰਾਂ ਜੋ ਕਿ ਆਪਣੇ ਸਹੁਰੇ ਪਿੰਡ ਕਾਸਾਪੁਰ ਤੋਂ ਮਾਲੇਰਕੋਟਲਾ ਵੱਲ ਨੂੰ ਆ ਰਿਹਾ ਸੀ, ਨੂੰ ਫੇਟ ਮਾਰ ਕੇ ਹੇਠਾਂ ਸੁੱਟ ਦਿੱਤਾ ਸੀ ਅਤੇ ਉਸ ਦਾ ਬਟੂਆ ਅਤੇ ਮੋਟਰ ਸਾਈਕਲ ਲੈ ਕੇ ਦੋਵੇਂ ਫਰਾਰ ਹੋ ਗਏ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply