
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਸਿੰਘ ਸਾਹਿਬਾਨ ਨਲਵੀ ਝੀਂਡਾ ਅਤੇ ਚੱਠਾ ਨੂੰ ਪੰਥ ਵਿੱਚੋ ਛੇਕਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਇਹ ਪ੍ਰਤੀਕਰਮ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰਗਟ ਕਰਦਿਆਂ ਕਿਹਾ ਕਿ ਬਿਨਾ ਕਿਸੇ ਨੋਟਿਸ ਦਿੱਤਿਆਂ ਹਰਿਆਣਾ ਦੀ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਖਾਲਸਾ ਪੰਥ ਵਿੱਚੋਂ ਛੇਕ ਦੇਣਾ ਬਹੁਤ ਹੀ ਕਾਹਲੀ ਭਰਿਆ ਕਦਮ ਹੈ। ਫ਼ੈਡਰੇਸ਼ਨ ਪ੍ਰਧਾਨ ਸ੍ਰ. ਪੀਰ ਮੁਹੰਮਦ ਨੇ ਕਿਹਾ ਕਿ ਬੀਬੀ ਕਿਰਨਜੋਤ ਕੌਰ ਮੈਂਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁੱਲ ਠੀਕ ਕਿਹਾ ਹੈ ਕਿ ਇਹ ਮਸਲਾ ਰਾਜਨੀਤੀਕ ਬਣ ਚੁੱਕਾ ਹੈ ਤੇ ਇਸ ਦਾ ਹੱਲ ਵੀ ਰਾਜਨੀਤਕ ਢੰਗ ਨਾਲ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰ. ਬਾਦਲ ਕਹਿ ਰਹੇ ਹਨ ਕਿ ਉਹ ਅਲੱਗ ਕਮੇਟੀ ਦੇ ਮੁੱਦੇ ਤੇ ਮੁੱਖ ਮੰਤਰੀ ਦਾ ਪਦ ਤਿਆਹਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸ਼ਹੀਦ ਹੋਣਗੇ ਜੋ ਕਿ ਇੰਨੇ ਵੱਡੇ ਪ੍ਰੋੜ ਲੀਡਰ ਲਈ ਸ਼ੋਭਾ ਵਾਲੀ ਗੱਲ ਨਹੀਂ, ਜੇਕਰ ਉਹਨਾਂ ਕੁਰਬਾਨੀ ਦੇਣੀ ਹੈ ਤਾਂ ਖਾਲਸਾ ਪੰਥ ਦੇ ਨਾਲ ਮੌਕੇ ਦੀਆਂ ਸਰਕਾਰਾਂ ਵੱਲੋਂ ਕੀਤੇ ਧੱਕੇ ਵਿਰੁੱਧ ਸ਼ੰਘਰਸ਼ ਕਰਕੇ ਕੁਰਬਾਨ ਹੋਣ।
Punjab Post Daily Online Newspaper & Print Media