ਸ਼ਿਵ ਭਗਤਾਂ ਨੇ ਸਾੜੇ ਉਮਰ ਅਬਦੂਲਾ ਦੇ ਪੁੱਤਲੇ
ਅੰਮ੍ਰਿਤਸਰ, 21 ਜੁਲਾਈ (ਸਾਜਨ/ਸੁਖਬੀਰ)- ਸ਼੍ਰੀ ਅਮਰਨਾਥ ਯਾਤਰਾ ਲਈ ਲੰਗਰ ਲਗਾਉਣ ਜਾਂਦੇ ਸੇਵਾਦਾਰ ਦੇ ਲੰਗਰ ਘਰਾਂ ਦੀ ਬਾਲਟਾਲ ਵਿਖੇ ਕੀਤੀ ਗਈ ਤੋੜਪਨ ਦੇ ਸਬੰਧ ਵਿੱਚ ਹਿੰਦੂ ਸੰਗਠਨਾਂ ਨੇ ਅੱਜ ਅੰਮ੍ਰਿਤਸਰ ਸ਼ਹਿਰ ਵਿਚ ਹੜਤਾਲ ਕੀਤੀ ਅਤੇ ਸਾਰੇ ਬਜਾਰ ਬੰਦ ਕਰਵਾਏ।ਹਿੰਦੂ ਸੰਗਠਨਾਂ ਵਿਚ ਅਮਰਨਾਥ ਸੇਵਾ ਮੰਡਲ, ਸ਼ਿਵ ਸੈਨਾ ਸਮਾਜਵਾਦੀ, ਬਜਰੰਗ ਦਲ, ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ, ਅਮਰਨਾਥ ਸੇਵਾ ਸੋਸਾਇਟੀ ਅਤੇ ਸਾਰੇ ਹਿੰਦੂ ਸੰਗਠਨਾਂ ਨੇ ਇੱਕਠ ਵਿੱਚ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ aਮਰ ਅਬਦੂਲਾ ਦਾ ਪਿੱਟ ਸਿਆਪਾ ਕੀਤਾ ਅਤੇ
ਉਮਰ ਅਬਦੂਲਾ ਦੇ ਪੁਤਲੇ ਸਾੜੇ ਗਏ।ਹਿੰਦੂ ਸੰਗਠਨਾਂ ਦੇ ਹਾਲ ਗੇਟ ਮਸਜਿਦ ਦੇ ਬਾਹਰ ਪਹੁੰਚਨ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਭਾਰੀ ਇੱਕਤਰਤਾ ਵਿੱਚ ਖਵੇ ਰਹੇ। ਹਿੰਦੂ ਸੰਗਠਨਾਂ ਨੇ ਸਵੇਰ ਤੋਂ ਹੀ ਭਾਰੀ ਇੱਕਠ ਵਿੱਚ ਹਾਲ ਗੇਟ ਤੋਂ ਰਾਮ ਬਾਗ, ਕਟੜਾ ਜੈਮਲ ਸਿੰਘ, ਟਾਉਣ ਹਾਲ, ਮਾਹਨ ਸਿੰਘ ਗੇਟ, ਘਿਓ ਮੰਡੀ, ਘੇਂਟਾ ਘਰ ਚੌਂਕ, ਪਾਪੜਾਂ ਵਾਲਾ ਬਜਾਰ, ਲੋਹਗੜ, ਬੇਰੀ ਗੇਟ, ਲੋਹਰੀ ਗੇਟ, ਲਾਰਂਸ ਰੋਡ, ਬਟਾਲਾ ਰੋਡ ਅਤੇ ਸਾਰੇ ਅੰਮ੍ਰਿਤਸਰ ਵਿੱਚ ਬਮ ਬਮ ਬੋਲੇ ਦੇ ਜੈਕਾਰੀਆਂ ਦੇ ਨਾਲ ਰਾਉਂਡ ਲਗਾ ਕੇ ਲੋਕਾਂ ਵਲੋਂ ਖੋਲੀਆਂ ਗਈਆਂ ਦੂਕਾਨਾਂ ਨੂੰ ਬੰਦ ਕਰਵਾਇਆ।ਪੁਲਿਸ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਭਾਰੀ ਇੱਕਠ ਵਿੱਚ ਪੁਲਿਸ ਅਧਿਕਾਰੀਆਂ ਅਤੇ ਕਮਾਂਡੋਫੋਰਸ ਤੇਨਾਤ ਕੀਤੀ ਤਾਂਕਿ ਸ਼ਹਿਰ ਦੇ ਵਿਚ ਕਿਸੇ ਵੀ ਤਰਾਂ ਦਾ ਹਾਦਸਾ ਨਾਂ ਹੋ ਸੱਕੇ।ਹਿੰਦੂ ਸੰਗਠਨਾਂ ਨੇ ਕਿਹਾ ਕਿ ਸ਼੍ਰ੍ਰੀ ਅਮਰਨਾਥ ਬਾਲ ਟਾਲ ਵਿਖੇ ਹੋਈ ਘਟਨਾ ਬੜੀ ਹੀ ਮੰਦਭਾਗੀ ਹੈ।ਉਨ੍ਹਾਂ ਕਿਹਾ ਕਿ ਜਦੋਂ ਬਾਲਟਾਲ ਲੰਗਰ ਘਰਾਂ ਦੀ ਤੋੜਪਨ ਕੀਤੀ ਗਈ ਸੀ ਤਾਂ ਜੰਮੂ ਕਸ਼ਮੀਰ ਦੀ ਪੁਲਿਸ ਖਵੇ ਤਮਾਸ਼ਾ ਵੇਖਦੇ ਰਹੇ।ਉਨ੍ਹਾਂ ਕਿਹਾ ਕਿ ਯਾਤਰੀਆਂ ਅਤੇ ਲੰਗਰ ਸੇਵਾਦਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ, ਪਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਚੂੱਪ ਚਾਪ ਬੈਠੇ ਹਨ।ਹਿੰਦੂ ਸੰਗਠਨਾਂ ਦੇ ਹਾਲ ਗੇਟ ਮਸਜਿਦ ਦੇ ਬਾਹਰ ਪਹੁੰਚਨ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਭਾਰੀ ਇੱਕਤਰਤਾ ਵਿੱਚ ਖੱੜੇ ਰਹੇ। ਹਿੰਦੂ ਸੰਗਠਨਾਂ ਨੇ ਕਿਹਾ ਕਿ aਮਰ ਅਬਦੂਲਾ ਦੀ ਮਾੜੀ ਸੋਚ ਦੇ ਕਾਰਨ ਹੀ ਲੰਗਰ ਸੇਵਾਦਾਰਾ ਅਤੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।ਹਿੰਦੂ ਸੰਗਠਨਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਯਾਤਰੀਆਂ ਅਤੇ ਲੰਗਰ ਸੇਵਾਦਾਰਾਂ ਦੀ ਸੁਰਖਿਆ ਦੇ ਪ੍ਰਬੰਧ ਨਾਂ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਸਾਰੇ ਹੀ ਸ਼ਰਧਾਲੂ ਬਮ ਬਮ ਭੋਲੇ ਦੇ ਜੈਕਾਰੀਆਂ ਦੇ ਨਾਲ ਰੈਲੀਆਂ ਕਡਦੇ ਰਹੇ।
ਮੌਕੇ ਤੇ ਪਹੁੰਚੇ ਡੀਸੀਪੀ ਬਾਬੂ ਰਾਮ ਮੀਨਾ ਨੇ ਹਿੰਦੂ ਸੰਗਠਨਾਂ ਨੂੰ ਕਿਹਾ ਕਿ ਜੇਕਰ ਸ਼ਹਿਰ ਦੇ ਵਿਚ ਕਿਸੇ ਨੂੰ ਵੀ ਨੂਕਸਾਨ ਨਾਂ ਪਹੁੰਚਾਇਆਂ ਜਾਵੇ, ਨਹੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ।