Friday, October 2, 2026

ਅਮਨਦੀਪ ਹਸਪਤਾਲ ਵਲੋਂ ਸਪੋਰਟਸ ਟੀਚਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ

ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲਾ ਸਿਖਿਆ ਅਧਿਕਾਰੀ (ਸਕੈਂਡਰੀ) ਸੁਨੀਤਾ ਕਿਰਨ

PPN1411201701

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ) –  ਅਮਨਦੀਪ ਹਸਪਤਾਲ ਵਲੋਂ ਜ਼ਿਲਾ ਸਿਖਿਆ ਅਧਿਕਾਰੀ (ਸਕੈਂਡਰੀ) ਸੁਨੀਤਾ ਕਿਰਨ ਦੇ ਸਹਿਯੋਗ ਨਾਲ ਜ਼ਿਲੇ ਦੇ ਸਮੂਹ ਖੇਡ-ਅਧਿਆਪਕਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ ‘ਚ ਕਰਵਾਇਆ ਗਿਆ, ਜਿਸ ਵਿਚ ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ ਸਕੂਲ, ਪ੍ਰਿੰਸੀਪਲ ਇਕਬਾਲ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰ੍ਸ਼ਾ ਛੀਨਾ, ਪ੍ਰਿੰਸੀਪਲ ਮਨਮੀਤ ਕੌਰ, ਪ੍ਰਿੰਸੀਪਲ ਜੋਗਿੰਦਰ ਸ਼ਿੰਗਾਰੀ, ਅਮਨਦੀਪ ਕ੍ਰਿਕੇਟ ਅਕੈਡਮੀ ਤੋਂ ਲਵਲੀ ਅਰੋੜਾ, ਪ੍ਰਸਿੱਧ ਮਹਿਲਾ ਕ੍ਰਿਕੇਟਰ ਮਧੂ ਅਰੋੜਾ ਤੋਂ ਇਲਾਵਾ ਜ਼ਿਲੇ ਦੇ 100 ਤੋਂ ਵੀ ਵੱਧ ਸਪੋਰਟਸ ਟੀਚਰ ਸ਼ਾਮਿਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਸੰਚਾਲਨ ਕਰਦੇ ਹੋਏ ਹਸਪਤਾਲ ਦੇ ਲਾਇਜ਼ਨ ਅਫ਼ਸਰ ਗੁਰਮੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸੈਮੀਨਾਰ ਨੂੰ ਕੁੱਲ ਚਾਰ ਭਾਗਾਂ ‘ਚ ਵੰਡਿਆ ਗਿਆ।ਸਭ ਤੋਂ ਪਹਿਲਾਂ ਡਾ. ਵਿਕਾਸ ਕੁਮਾਰ ਫ਼ਿਜ਼ਿਓਥੈਰੇਪਿਸਟ ਨੇ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀ ਦੇ ਮੁਲਾਂਕਣ ਅਤੇ ਜਾਂਚ ਵਿਸ਼ੇ ਦੀ ਜਾਣਕਾਰੀ ਦਿੱਤੀ  ਡਾ. ਅਮਨਦੀਪ ਕੌਰ ਫ਼ਿਜ਼ਿਓਥੈਰੇਪਿਸਟਨੇ ਖੇਡਾਂ ਦੌਰਾਨ ਸੱਟ ਲੱਗਣ ਤੋਂ ਬਚਾਓ ਵਿਸ਼ੇ ‘ਤੇ ਚਾਨਣ ਪਾਇਆ।ਇਸ ਤੋਂ ਬਾਅਦ ਕੌਮਾਂਤਰੀ ਪ੍ਰਸਿਧੀ ਦੇ ਸਪੋਰਟਸ ਸਰਜਨ ਡਾ. ਇੰਦਰਦੀਪ ਸਿੰਘ ਨੇ ਖੇਡਾਂ ਦੌਰਾਨ ਲੱਗੀਆਂ ਸੱਟਾਂ ਦੇ ਇਲਾਜ਼ ਅਤੇ ਇਸ ਦੌਰਾਨ ਕੀ-ਕੀ ਕਰਨਾ ਚਾਹਿਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਬਾਰੇ  ਦੱਸਿਆ। ਅੰਤ ‘ਚ ਖੇਡਾਂ ਦੇ ਮਾਹਿਰ ਮਨੋਵਿਗਿਆਨੀ ਡਾ. ਹਰਜੋਤ ਸਿੰਘ ਨੇ ਸੱਟ ਲੱਗਣ ਕਾਰਣ ਮੈਦਾਨ ਤੋਂ ਬਾਹਰ ਹੋਏ ਖਿਡਾਰੀ ਨੂੰ ਕਿਵੇਂ ਮਾਨਸਿਕ ਤੌਰ ‘ਤੇ ਮੁੜ ਤਿਆਰ ਕੀਤਾ ਜਾਵੇ ਸਬੰਧੀ ਜਾਣਕਾਰੀ ਦਿੱਤੀ।
ਅਖੀਰ ‘ਚ ਮੁੱਖ ਮਹਿਮਾਨ ਸੁਨੀਤਾ ਕਿਰਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਅਮਨਦੀਪ ਹਸਪਤਾਲ ਵੱਲੋਂ ਕੀਤੀ ਗਈ ਇਸ ਨਿਵੇਕਲੀ ਪਹਿਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਤੋਂ ਸਾਰੇ ਖੇਡ ਅਧਿਆਪਕਾਂ ਨੂੰ ਜਰੂਰ ਲਾਭ ਹੋਵੇਗਾ ਅਤੇ ਉਹ ਆਪਣੇ ਖਿਡਾਰੀਆਂ ਦਾ ਹੋਰ ਵੀ ਬਿਹਤਰ ਢੰਗ ਨਾਲ ਧਿਆਨ ਰੱਖ ਸਕਣਗੇ।ਅਮਨਦੀਪ ਹਸਪਤਾਲ ਵਲੋਂ ਮੁੱਖ ਮਹਿਮਾਨ ਸੁਨੀਤਾ ਕਿਰਨ ਅਤੇ ਪ੍ਰਿੰਸੀਪਲ ਮਨਦੀਪ ਕੌਰ ਨੂੰ ਉਨ੍ਹਾਂ ਦੇ ਖੇਡਾਂ ਦੇ ਖੇਤਰ ‘ਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਸਵਾਲ ਜਵਾਬ ਸੈਸ਼ਨ ਦੌਰਾਨ ਹਾਜ਼ਿਰ ਸਰੋਤਿਆਂ ਨੇ ਡਾਕਟਰਾਂ ਤੋਂ ਸਵਾਲ ਪੁੱਛ ਕੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply