ਅੰਮ੍ਰਿਤਸਰ 15 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 48ਵਾਂ ਸਥਾਪਨਾ ਦਿਵਸ 24 ਨਵੰਬਰ 2017
(ਸ਼ੁਕਰਵਾਰ) ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ। ਇਸ ਦਿਨ ਦੇ ਜਸ਼ਨਾਂ ਦਾ ਆਰੰਭ ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ।ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਵੱਖ ਵੱਖ ਗਠਿਤ ਕਮੇਟੀਆਂ ਕਾਰਜਸ਼ੀਲ ਹਨ।
ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਪ੍ਰੋ. ਵੀਰਾਂਦਰ ਐਸ.ਚੌਹਾਨ ਚੇਅਰਮੈਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਇਸ ਮੌਕੇ ਭਾਰਤ ਵਿਚ ਉਚੇਰੀ ਸਿਖਿਆ ਲਈ ਨਵੀਆਂ ਚੁਣੌਤੀਆਂ; ਪ੍ਰੋ. ਆਰ.ਐਨ.ਕੇ ਬਾਮੇਜਾਈ, ਸਾਬਕਾ ਉੁਪ ਕੁਲਪਤੀ, ਐਸ.ਐਮ.ਵੀ.ਡੀ.ਯੂ. ਕਟੜਾ, ਜੰਮੂ ਉਚੇਰੀ ਸਿਖਿਆ ਦਾ ਮਿਆਰ ਅਤੇ ਸਾਸ਼ਨ- ਇਸ ਲਈ ਯੋਗ ਰਾਹ ਕਿਹੜਾ? ਅਤੇ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਸੇਵਾਮੁਕਤ), ਪ੍ਰਧਾਨ, ਅਲਾਂਈਂਸ ਫਰੈਂਸੈਜ਼, ਬੰਗਲੌਰ ਅਤੇ ਸਾਬਕਾ ਰਾਜਦੂਤ ਭਾਰਤ ਸਰਕਾਰ ਯੂਨੈਸਕੋ, ਪੈਰਿਸ ਇਸ ਮੌਕੇ ਨਾਨਕ ਪੰਥ 21ਵੀਂ ਸਦੀ ਵਿਸ਼ਿਆਂ ‘ਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸਵੇਰੇ 11.00 ਵਜੇ ਵਿਦਿਅਕ ਭਾਸ਼ਣ ਦੇਣਗੇ।
ਇਸ ਮੌਕੇ ਗੁਰੂ ਨਾਨਕ ਭਵਨ ਵਿਖੇ ਪੇਂਟਿੰਗ ਪ੍ਰਦਰਸ਼ਨੀ ਵੀ ਲੱਗੇਗੀ।ਇਸ ਦਿਨ ਗੁਰੂ-ਕਾ-ਲੰਗਰ ਗੁਰੂ ਨਾਨਕ ਭਵਨ ਦੇ ਸਾਹਮਣੇ ਲਾਅਨਜ਼ ਵਿਖੇ ਦੁਪਹਿਰ 1.00 ਵਜੇ ਆਰੰਭ ਹੋਵੇਗਾ।ਸ਼ਾਮ 7.00 ਤੋਂ 8.00 ਵਜੇ ਤਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਹੋਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media