Thursday, March 12, 2026

ਪੀ.ਐਸ.ਪੀ.ਸੀ.ਐਲ ਮੰਡਲ ਜੰਡਿਆਲਾ ਗੁਰੂ ਵਿਖੇ ਰੋਸ ਰੈਲੀ

ਜੰਡਿਆਲਾ ਗੁਰੂ, 15 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪੀ.ਐਸ.ਪੀ.ਸੀ.ਐਲ ਮੰਡਲ ਜੰਡਿਆਲਾ ਗੁਰੂ ਵਿਖੇ ਜੁਆਇੰਟ ਫੋਰਮ ਪੰਜਾਬ ਦੇ ਉਲੀਕੇ PPN1511201712ਪ੍ਰੋਗਰਾਮ ਅਨੁਸਾਰ ਬਿਜਲੀ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੋਸ ਰੈਲੀ ਮੰਡਲ ਪ੍ਰਧਾਨ ਟੀ.ਐਸ.ਯੂ ਸਾਥੀ ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਬੋਰਡ ਮੈਨੇਜਮੈਂਟ `ਤੇ ਦੋਸ ਲਗਾਏ, ਕਿ ਜੁਆਇੰਟ ਫੋਰਮ ਨਾਲ ਮੁਲਾਜ਼ਮ ਪ੍ਰਤੀ ਸਮਝੋਤਾ ਕਰਕੇ ਬਾਰ ਬਾਰ ਮੁਕਰਦੀ ਆ ਰਹੀ ਹੈ।ਜਿੰਨਾਂ ਵਿੱਚ ਪੇਅ ਬੈਂਡ ਪੰਜਾਬ ਦੇ ਮੁਲਾਜ਼ਮਾਂ ਦੀ ਤਰ੍ਹਾਂ ਬਿਜਲੀ ਮੁਲਾਜ਼ਮਾਂ `ਤੇ ਵੀ 13 ਦਸੰਬਰ 2011 ਤੋਂ ਲਾਗੂ, ਵਰਕਚਾਰਜ ਕਾਮਿਆਂ ਨੂੰ ਪੱਕੇ ਕਰਨਾ, ਪ੍ਰਾਈਵੇਟ ਸਰੋਤਾ ਤੋਂ ਬਿਜਲੀ ਮਹਿੰਗੇ ਬਾਅ ਖਰੀਦਣਾ ਬੰਦ ਕਰਕੇ ਆਪਣੇ ਸਰੋਤਾ ਤੋਂ ਬਿਜਲੀ ਲੈਣੀ, ਕੰਂਟਰੈਕਟ ਤੇ ਕੰਮ ਕਰਦੇ ਲਾਇਮਮੈਨਾਂ ਨੂੰ ਪੱਕੇ ਕਰਨਾ, ਬੇਰੁਜ਼ਗਾਰ ਲਾਇਨਮੈਨਾਂ ਨੂੰ ਨੌਕਰੀ ਦੇਣਾ, ਠੇਕੇਦਾਰੀ ਸਿਸਟਮ ਬੰਦ ਕਰਕੇ ਮਹਿਕਮਾ ਤੌਰ’ਤੇ ਭਰਤੀ ਕਰਕੇ ਕੰਮ ਕਰਵਾਉਣਾ, ਕੁੱਝ ਨਿਯੁੱਕਤ ਕਰਮਚਾਰੀ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਬਿਜਲੀ ਯੁਨਿਟ ਵਿਚ ਰਿਆਇਤ ਦੇਣੀ, 1 ਜਨਵਰੀ 2014 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਯੋਗ ਕਰਮਚਾਰੀਆਂ ਦੀ ਬਿਨਾ ਵਜ੍ਹਾਂ ਤਰੱਕੀ `ਤੇ ਰੋਕ ਨਾ ਲਗਾ ਕੇ ਤਰੱਕੀ ਦੇਣੀ ਆਦਿ ਸ਼ਾਮਲ ਹੈ।ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਸਾਥੀ ਹਰਜਿੰਦਰ ਸਿੰਘ ਦੁਧਾਲਾ ਮੀਤ ਪ੍ਰਧਾਨ ਪੰਜਾਬ, ਸਾਥੀ ਬਲਵਿੰਦਰ ਸਿੰਘ ਸੰਧੂ, ਜੇ.ਈ ਨਿਰਮਲ ਸਿੰਘ ਭੱਟੀ, ਸੁਰਜੀਤ ਸਿੰਘ ਖਾਲਸਾ ਕੁਲਦੀਪ ਸਿੰਘ ਉਦੋਕੇ, ਅਮਨਪ੍ਰੀਤ ਸਿੰਘ, ਦਲਬੀਰ ਸਿੰਘ ਜੌਹਲ, ਗੁਰਵਿੰਦਰ ਸਿੰਘ, ਸੁਖਮਿੰਦਰ ਸਿੰਘ, ਸਰਬਜੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ, ਮੇਜਰ ਸਿੰਘ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਅਮਨਜੀਤ ਸਿੰਘ, ਜੋਗਿੰਦਰ ਸਿੰਘ ਸੋਢੀ, ਅਮਨਦੀਪ ਸਿੰਘ, ਨਿਤਿਸ਼, ਤਲਵਿੰਦਰ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ, ਦਿਨੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸੈਕਟਰੀ ਦੀ ਕਾਰਵਾਈ ਜੈਮਲ ਡਵੀਜ਼ਨ ਸਕੱਤਰ ਨੇ ਨਿਭਾਈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply