Monday, April 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਾਲਜ ਡਿਵੈਲਪਮੈਂਟ ਕੌਂਸਲ ਪੋਰਟਲ ਜਾਰੀ

ਕਾਲਜਾਂ ਲਈ ਵਿਸ਼ੇਸ਼ ਆਨਲਾਈਨ ਸਹੂਲਤ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ PPN1611201710ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਲਈ ਨਵੇਂ ਕੋਰਸ/ਵਿਸ਼ੇ ਵਾਸਤੇ ਅਪਲਾਈ ਕਰਨ ਅਤੇ ਹੋਰ ਸਹੂਲਤਾਂ ਲਈ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਕਾਲਜ ਡਿਵੈਲਪਮੈਂਟ ਕੌਂਸਲ ਪੋਰਟਲ ਜਾਰੀ ਕੀਤਾ।ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਟੀ.ਐਸ. ਬੇਨੀਪਾਲ, ਕੰਪਿਊਟਰ ਸੈਂਟਰ ਦੇ ਇੰਚਾਰਜ ਤੀਰਥ ਸਿੰਘ ਅਤੇ ਧੰਨਪ੍ਰੀਤ ਸਿੰਘ ਢੀਂਗੜਾ ਹਾਜ਼ਰ ਸਨ।
ਇਸ ਪੋਰਟਲ ਜ਼ਰੀਏ ਸਬੰਧਤ ਕਾਲਜ ਕੋਰਸ/ਵਿਸ਼ੇ ਦੀ ਬਣਦੀ ਫੀਸ ਕਰੈਡਿਟ/ਡੈਬਿਟ ਕਾਰਡ ਜਾਂ ਨੈਟਬੈਂਕਿੰਗ ਜ਼ਰੀਏ ਆਨਲਾਈਨ ਜਮ੍ਹਾਂ ਕਰਾਉਣ ਦੇ ਯੋਗ ਹੋ ਸਕਣਗੇ ਅਤੇ ਅਪਲਾਈ ਕਰਨ ਲਈ ਕਾਲਜ ਨੂੰ ਲੋੜੀਂਦੇ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਹੋਣਗੇ।ਇਸ ਨਾਲ ਪਾਰਦਸ਼ਤਾ ਦੇ ਨਾਲ ਨਾਲ ਕੰਮ ਦੀ ਰਫਤਾਰ ਵਿਚ ਵੀ ਤੇਜ਼ੀ ਆਵੇਗੀ ਅਤੇ ਛੇਤੀ ਕਾਰਜ ਹੋ ਸਕਣਗੇ।ਇਸ ਤੋਂ ਕਾਲਜਾਂ ਨੂੰ ਇਸ ਪੋਰਟਲ ਜ਼ਰੀਏ ਹੀ ਛੇਤੀ ਸੂਚਨਾਵਾਂ ਵੀ ਭੇਜੀਆਂ ਜਾਇਆ ਕਰਨਗੀਆਂ।

Check Also

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗਲੋਬਲ ਪੱਧਰ ‘ਤੇ ਨਵੀਆਂ ਉਚਾਈਆਂ ਛੂਹੀਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …

Leave a Reply