ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ)
ਅੰਮ੍ਰਿਤਸਰ ਵਿੱਚ ਕਲਾਸਾਂ ਸ਼ੁਰੂ ਹੋਇਆਂ ਨੂੰ, ਪ੍ਰੰਤੂ ਇਸ ਦੇ ਪਰਮਾਨੈਂਟ ਕੈਂਪਸ ਦੀ ਉਸਾਰੀ `ਤੇ ਹਾਲੇ ਤਕ ਇੱਕ ਇੱਟ ਵੀ ਨਹੀ` ਲੱਗੀ।ਪਹਿਲੇ ਬੈਚ ਦੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਬਹੁਕੌਮੀ ਕੰਪਨੀਆਂ ਵਿੱਚ ਨੌਕਰੀਆਂ `ਤੇ ਨਿਯੁੱਕਤ ਵੀ ਹੋ ਗਏ ਹਨ, ਪ੍ਰੰਤੂ ਹਾਲੇ ਤੱਕ ਵੀ ਕਲਾਸਾਂ ਗੌਰਮਿੰਟ ਪੌਲੀਟੈਕਨਿਕ ਕਾਲਜ ਦੇ ਮਾਂਗਵੇਂ ਕੈਂਪਸ ਵਿੱਚ ਲੱਗ ਰਹੀਆਂ ਹਨ।ਇਸ ਦਾ ਕਾਰਨ
ਆਈ.ਆਈ.ਐਮ ਲਈ ਨਿਰਧਾਰਿਤ ਕੀਤੀ 61 ਏਕੜ ਜਮੀਨ ਦੇ ਰਕਬੇ ਵਿੱਚ ਦੋ ਕੁ ਪ੍ਰਾਈਵੇਟ ਜਮੀਨਾਂ ਦਾ ਹੋਣਾ ਹੈ। ਪ੍ਰਾਈਵੇਟ ਜਮੀਨਾਂ ਦੇ ਮਾਲਕ ਆਈ.ਆਈ.ਐਮ ਕੈਂਪਸ ਦੇ ਕਿਨਾਰੇ `ਤੇ ਪੈ`ਦੀ ਜਮੀਨ ਨਾਲ ਤਬਾਦਲਾ ਕਰਨ ਲਈ ਸਹਿਮਤ ਹਨ, ਪਰੰਤੂ ਆਈ.ਆਈ.ਐਮ ਵਿੱਚ ਰੈਗੁਲਰ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ, ਇਹ ਜਮੀਨ-ਤਬਦੀਲੀ ਦਾ ਮਸਲਾ ਲਟਕਿਆ ਪਿਆ ਹੈ, ਕਿਉਂਕਿ ਇਸ ਕੰਮ ਲਈ ਸਮਰੱਥ ਅਧਿਕਾਰੀ ਕੇਵਲ ਡਾਇਰੈਕਟਰ ਆਈ.ਆਈ.ਐਮ ਅੰਮ੍ਰਿਤਸਰ ਹੀ ਹੈ।ਪੰਜਾਬ ਸਰਕਾਰ ਨੇ ਆਈ.ਆਈ.ਐਮ ਅੰਮ੍ਰਿਤਸਰ ਦੀ ਸਥਾਪਨਾ ਲਈ 61 ਏਕੜ ਜਮੀਨ ਦਾ ਪ੍ਰਬੰਧ ਕਰਕੇ ਦਿੱਤਾ ਹੈ ਅਤੇ ਇਸ ਦੀ ਰਜਿਸਟਰੀ ਅਤੇ ਇੰਤਕਾਲ ਆਈ.ਆਈ.ਐਮ ਸੋਸਾਇਟੀ ਦੇ ਨਾਮ ਕਰਵਾ ਦਿੱਤਾ ਹੈ। ਨੈਸ਼ਨਲ ਹਾਈਵੇ ਵਨ (ਜੀ.ਟੀ ਰੋਡ) ਤੋਂ ਕੈਂਪਸ ਤੱਕ 750 ਮੀਟਰ ਲੰਬਾ ਅਤੇ 100 ਫੁੱਟ ਚੌੜਾ ਪਹੁੰਚ ਮਾਰਗ 4 ਕਰੋੜ ਦੀ ਲਾਗਤ ਨਾਲ ਵੀ ਪੰਜਾਬ ਸਰਕਾਰ ਨੇ ਤਿਆਰ ਕਰਵਾ ਦਿੱਤਾ ਹੈ।
ਪੰਜਾਬ ਸਰਕਾਰ ਵਲੋਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈ`ਟ ਅੰਮ੍ਰਿਤਸਰ ਦੇ ਕੈਂਪਸ ਦੀ ਉਸਾਰੀ ਅਤੇ ਵਿਕਾਸ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੋਣ ਦੇ ਬਾਵਜੂਦ ਸੰਸਥਾ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ ਵਿਕਾਸ ਪੱਖੋਂ ਅਣਗਹਿਲੀ ਅਤੇ ਉਦਾਸੀਨਤਾ ਦਾ ਸ਼ਿਕਾਰ ਹੈ।ਸੰਸਥਾ ਵਿੱਚ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ ਇਸ ਦੇ ਭਵਨ-ਨਿਰਮਾਣ ਦਾ ਨਕਸ਼ਾ ਤਿਆਰ ਕਰਨ ਲਈ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਰੀ ਪ੍ਰਸਿੱਧੀ ਵਾਲੇ ਆਰਕੀਟੈਕਟ ਦੀਆਂ ਸੇਵਾਵਾਂ ਹਾਸਲ ਕਰਨ ਲਈ ਕੋਈ ਇਸ਼ਤਿਹਾਰ ਨਹੀਂ ਦਿੱਤਾ, ਭਾਵ ਕਿ ਸੰਸਥਾ ਦੇ ਭਵਨ ਨਿਰਮਾਣ ਦੇ ਕਾਰਜ ਦੀ ਹਾਲੇ ਸ਼ੁਰੂਆਤ ਹੀ ਨਹੀ` ਹੋਈ। ਇਸ ਤੋ` ਇਲਾਵਾ ਸੰਸਥਾ ਦੇ ਕੈਂਪਸ ਦੀ ਉਸਾਰੀ ਲਈ ਕੰਮ ਨੇਪਰੇ ਚਾੜਨ ਵਾਲੀ ਕਿਸੇ ਵੀ ਏਜੰਸੀ ਨਾਲ ਸੰਪਰਕ ਨਹੀ` ਕੀਤਾ ਗਿਆ।ਇਸ ਕਾਰਨ ਆਈ.ਆਈ.ਐਮ ਕੈ`ਪਸ ਦੀ ਉਸਾਰੀ ਅਜੇ ਪੂਰੀ ਤਰ੍ਹਾਂ ਠੰਡੇ ਬਸਤੇ ਵਿੱਚ ਹੈ।
ਪੱਕੇ ਡਾਇਰੈਕਟਰ ਦੀ ਨਿਯੁੱਕਤੀ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਕਰਨੀ ਹੈ।ਇਸ ਸਬੰਧੀ ਮੰਤਰਾਲੇ ਨੇ ਅਰਜੀਆਂ ਮੰਗੀਆਂ ਸਨ ਅਤੇ ਯੋਗ ਉਮੀਦਵਾਰਾਂ ਵਲੋਂ ਅਰਜ਼ੀ ਦੇਣ ਦੀ ਆਖਰੀ ਮਿਤੀ 10 ਅਪ੍ਰੈਲ 2017 ਸੀ। ਅਰਜ਼ੀਆਂ ਲੈਣ ਤੋ` ਬਾਅਦ ਮੰਤਰਾਲੇ ਨੇ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਲਈ ਅਗਲੀਆਂ ਕਾਰਵਾਈਆਂ (ਅਰਜੀਆਂ ਦੀ ਪੜਤਾਲ ਅਤੇ ਇੰਟਰਵਿਊ ਕਮੇਟੀ ਦਾ ਗਠਨ ਆਦਿ) ਨਹੀ` ਕੀਤੀਆਂ ਜਿਸ ਕਾਰਨ ਸੰਸਥਾ ਵਿੱਚ ਆਪਣਾ ਡਾਇਰੈਕਟਰ ਨਹੀ` ਨਿਯੁੱਕਤ ਹੋ ਸਕਿਆ।
ਸਾਲ 2014 ਵਿੱਚ ਸਿਰਮੌਰ (ਹਿਮਾਚਲ ਪ੍ਰਦੇਸ਼), ਵਿਸ਼ਾਖਾਪਟਨਮ (ਤਿਲੰਗਨਾ), ਬੋਧ ਗਯਾ (ਬਿਹਾਰ), ਨਾਗਪੁਰ (ਮਹਾਂਰਾਸ਼ਟਰ), ਸੰਬਲਪੁਰ (ਉੜੀਸਾ), ਅਤੇ ਅੰਮ੍ਰਿਤਸਰ ਵਿਖੇ ਆਈ.ਆਈ.ਐਮ ਸਥਾਪਤ ਕੀਤੇ ਗਏ ਸਨ। ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਦੇ ਸਾਰੇ ਆਈ.ਆਈ.ਐਮ ਦੇ ਫਰਵਰੀ 2016 ਵਿੱਚ ਹੀ ਡਾਇਰੈਕਟਰ ਨਿਯੁੱਕਤ ਹੋ ਗਏ ਸਨ ਅਤੇ ਉਹ ਸਾਰੇ ਪੂਰੀ ਗਤੀ ਨਾਲ ਉਸਾਰੀ ਅਧੀਨ ਹਨ।
ਸੰਸਥਾ ਦੀ ਉਸਾਰੀ ਲਈ ਨਿਰਧਾਰਿਤ ਕੀਤੀ ਗਈ ਨਿੱਜੀ ਮਾਲਕੀ ਵਾਲੀ ਜਮੀਨ ਵਿਚੋਂ 11 ਫੁੱਟ ਚੌੜੇ ਦੋ ਪੰਚਾਇਤੀ ਕੱਚੇ ਰਸਤੇ ਲੰਘਦੇ ਹਨ, ਜਿਸ ਕਾਰਨ ਉਨ੍ਹਾਂ ਪਾਸਿਆਂ ਦੀ ਚਾਰ-ਦੀਵਾਰੀ ਵੀ ਨਹੀਂ ਹੋ ਰਹੀ।ਸੋ ਆਈ.ਆਈ.ਐਮ ਦੀ ਚਾਰ-ਦੀਵਾਰੀ ਅਤੇ ਕੈ`ਪਸ ਦੀ ਉਸਾਰੀ ਉਸ ਸਮੇਂ ਤੱਕ ਸੰਭਵ ਨਹੀ` ਹੋ ਸਕਦੀ ਜਦ ਤੱਕ ਕੇ`ਦਰੀ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸੰਸਥਾ ਵਿੱਚ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਨਹੀਂ ਹੋ ਜਾਂਦੀ।ਇਸ ਸਬੰਧੀ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿੱਚ ਵੀ ਅਵਾਜ਼ ਉਠਾਈ ਸੀ, ਪਰੰਤੂ ਪਰਨਾਲਾ ਉਥੇ ਦਾ ਉਥੇ ਹੈ।ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਡੀ.ਸੀ ਅੰਮ੍ਰਿਤਸਰ ਨੇ ਵੀ ਜਮੀਨ ਵਟਾਂਦਰੇ ਸਬੰਧੀ ਕਾਰਵਾਈ ਕਰਾਉਣ ਲਈ ਉਪਰਾਲੇ ਕੀਤੇ, ਪਰੰਤੂ ਇਸ ਕਾਰਜ ਦੀ ਸੰਪੂਰਨਤਾ ਲਈ ਸੰਸਥਾ ਦਾ ਕੋਈ ਸਮਰੱਥ ਅਧਿਕਾਰੀ ਨਿਯੁੱਕਤ ਨਾ ਹੋਣ ਕਾਰਨ ਜਮੀਨ ਵਟਾਂਦਰੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਅਤੇ ਕੈਂਪਸ ਦੀ ਉਸਾਰੀ ਸ਼ੁਰੂ ਨਹੀ` ਹੋ ਰਹੀ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਕੋਲੋ` ਇਹ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਆਈ.ਆਈ.ਐਮ ਅੰਮ੍ਰਿਤਸਰ ਦੇ ਵਿਕਾਸ ਨੂੰ ਗਤੀ ਦੇਣ ਲਈ ਸੰਸਥਾ ਵਿੱਚ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਜਲਦੀ ਤੋ` ਜਲਦੀ ਕੀਤੀ ਜਾਵੇ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media