Wednesday, March 11, 2026

ਮਹਾਨ ਕੀਰਤਨ ਦਰਬਾਰ ’ਚ ਨਵੀਂ ਬਣੀ ਸੋਸਾਇਟੀ ਵਲੋਂ ਲੰਗਰ ਦੀ ਸੇਵਾ

ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਨਵੀਂ ਬਣੀ ਸੰਸਥਾ ਅਕਾਲ ਬਖ਼ਸ਼ਿਸ ਸੇਵਾ ਸੁਸਾਇਟੀ PPN2011201706ਸਿਮਰਨ ਵੇਲਫੇਅਰ ਸੋਸਾਇਟੀ ਭਾਈ ਮਤੀ ਦਾਸ ਨਗਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦੀ ਛੋਹ ਅਸਥਾਨ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵਲੋਂ ਮੰਜੀ ਦੀਵਾਨ ਹਾਲ ’ਚ ਕਰਵਾਏ ਗਏ ਮਹਾਨ ਗੁਰਮਤਿ ਕੀਰਤਨ ਸਮਾਗਮ ਮੌਕੇ ਲੰਗਰ ਦੀ ਸੇਵਾ ਕੀਤੀ ਗਈ।ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਅਤੇ ਸ਼ਹਿਰ ਦੇ ਰਾਜਸੀ, ਸਮਾਜਿਕ ਪਤਵੰਤੇ ਸੱਜਣਾਂ, ਜਿੰਨਾਂ ਵਿੱਚ ਭਾਈ ਬਿਕਰਮਜੀਤ ਸਿੰਘ, ਰਾਜਬਿੰਦਰ ਸਿੰਘ ਸਿੱਧੂ, ਨੈਬ ਸਿੰਘ, ਗੁਰਰਾਜ ਸਿੰਘ, ਜਗਰੂਪ ਸਿੰਘ, ਹਰਦੇਵ ਸਿੰਘ, ਲੱਖਾ ਸਿੰਘ, ਜਗਰਾਜ ਸਿੰਘ ਆਦਿ ਸ਼ਾਮਲ ਸਨ ਵਲੋਂ ਸਮਾਗਮ ਦੌਰਾਨ ਗੁਰੂ ਕਾ ਲੰਗਰ, ਚਾਹ ਆਦਿ ਵਰਤਾਉਣ ਦੀ ਸੇਵਾ ਨਿਭਾਈ ਗਈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply