ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਡਿਪਟੀ ਡਾਇਰੈਕਟਰ ਸਪੋਰਟਸ ਧਰਮ ਸਿੰਘ, ਸਟੇਟ ਆਰਗੇਨਾਇਜ਼ਰ ਰੁਪਿੰਦਰ ਸਿੰਘ ਰਵੀ, ਜਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਮਨਜਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਜਿਲਾ ਸਿੱਖਿਆ ਅਫ਼ਸਰ ਖੇਡਾਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹਾਕੀ ਅੰਡਰ 19 ਲੜਕੇ/ਲੜਕੀਆਂ ਦੇ ਮੁਕਾਬਲੇ ਚੌਥੇ ਦਿਨ ਪੁੱਜੇ।ਸਾਬਕਾ ਜਿਲਾ ਸਪੋਰਟਸ ਅਫ਼ਸਰ ਰੁਪਿੰਦਰ ਸਿੰਘ ਸਿੱਧੂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਦਿੱਤਾ।ਇਹਨਾ ਦੇ ਨਾਲ ਸਹਾਇਕ ਜਿਲਾ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ, ਪਿੰ: ਪਵਨ ਕੁਮਾਰ ਪਿ੍ਰੰ: ਪ੍ਰੇਮ ਮਿੱਤਲ ਜਿਲਾ ਸਕੱਤਰ ਖੇਡਾਂ ਮੌਜੂਦ ਰਹੇ।ਲੜਕੀਆਂ ਦੇ ਫ਼ਾਇਨਲ ਹਾਕੀ ਮੁਕਾਬਲੇ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਵਿਜੇਤਾ ਟੀਮਾਂ ਨੂੰ ਰੁਪਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਏ.ਈ ਵੱਲੋਂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਕੁੜੀਆਂ ਦੇ ਫਾਇਨਲ ਹਾਕੀ ਮੁਕਾਬਲੇ `ਚ ਪਹਿਲਾ ਸਥਾਨ ਖਾਲਸਾ ਹਾਕੀ ਵਿੰਗ ਅੰਮ੍ਰਿਤਸਰ ਨੇ, ਦੂਜਾ ਸਥਾਨ ਤਰਨਤਾਰਨ, ਤੀਸਰਾ ਪੀ.ਆਈ.ਐਸ ਵਿੰਗ ਬਾਦਲ ਤੇ ਚੌਥਾ ਸਥਾਨ ਜਲੰਧਰ ਵਿੰਗ ਨੇ ਪ੍ਰਾਪਤ ਕੀਤਾ।ਇਸ ਮੌਕੇ ਲੈਕਚਰਾਰ ਨਾਜ਼ਰ ਸਿੰਘ, ਗਦੀਸ਼ ਕੁਮਾਰ, ਭਿੰਦਰਪਾਲ ਕੌਰ, ਸੁਖ਼ਦੇਵ ਸਿੰਘ, ਮਨਦੀਪ ਕੌਰ ਇੰਚਾਰਜ, ਰਾਧੇ ਸ਼ਿਆਮ ਚਨਾਰਥਲ, ਹਰਭਗਵਾਨ ਦਾਸ, ਹਰਮੰਦਰ ਸਿੰਘ ਲਾਲੇਆਣਾ, ਸੇਵਕ ਸਿੰਘ, ਰਣਧੀਰ ਸਿੰਘ, ਬੇਅੰਤ ਕੌਰ, ਅਮਨਦੀਪ ਸਿੰਘ, ਬਲਕਰਨ ਸਿੰਘ, ਪ੍ਰਦੀਪ ਕੁਮਾਰ, ਸ਼੍ਰੀਮਤੀ ਸੁਖਜਿੰਦਰਪਾਲ ਕੌਰ, ਸਰੋਜ ਕੁਮਾਰੀ, ਨਵਜੋਤ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …