Friday, March 27, 2026

ਡੀ.ਟੀ.ਓ ਬਣੇ ਪੁਰਾਣੇ ਵਿਦਿਆਰਥੀ ਵਲੋਂ ਖਾਲਸਾ ਸਕੂਲ ਨੂੰ ਮਾਲੀ ਸਹਾਇਤਾ

PPN2411201701ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਵਿੰਦਰ ਸਿੰਘ ਸਰਾਂ ਜੋ ਕਿ ਖਾਲਸਾ ਸਕੂਲ `ਚ ਆਪਣੀ ਮੁੱਢਲੀ ਪੜਾਈ ਪੂਰੀ ਕਰਕੇ ਚੰਗੇ (ਞਡੀ.ਟੀ.ਓ ਦੇ ਅਹੁੱਦੇ ’ਤੇ ਬਿਰਜਮਾਨ ਹਨ, ਨੇ ਸਕੂਲ਼ ਆ ਕੇ ਹੁਣ ਆਪਣੀ ਜਿੰਦਗੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ।ਸਕੂਲ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਤੇ ਹਰਮੰਦਰ ਸਿੰਘ ਮਾਸਟਰ ਵੱਲੋਂ ਉਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ।ਪਿ੍ਰੰਸੀਪਲ ਦਿਲਬਾਗ ਸਿੰਘ ਤਲਵਾੜ ਵਲੋਂ ਦਵਿੰਦਰ ਸਿੰਘ ਸਰਾਂ ਵਲੋਂ ਕੀਤੇ ਨੇਕ ਕੰਮ ਲਈ ਸ਼ਲਾਘਾ ਕਰਦਿਆਂੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕੀ ਦੇ ਕੰਮ ਕਰਦੇ ਰਹਿਣ ਦੀ ਆਸ ਵੀ ਪ੍ਰਗਟਾਈ ਗਈ। ਇਸ ਸਮੇਂ ਸ਼ਹਿਰ ਪਤਵੰਤੇ ਸੱਜਣਾਂ ਵਲੋਂ ਦਵਿੰਦਰ ਸਿੰਘ ਸਰਾਂ ਦਾ ਸਨਮਾਨ ਚਿੰਨ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।PPN2411201702ਇਸ ਸਮੇਂ ਕੌਂਸਲਰ ਨਿਰਮਲ ਸਿੰਘ ਸਿੱਧੂ, ਰਾਜਬਿੰਦਰ ਸਿੰਘ ਸਿੱਧੂ, ਮਨੋਹਰਜੀਤਪੁਰੀ ਸਿੰਘ, ਰਜਿੰਦਰ ਸਿੰਘ ਮਾਨ, ਦਰਸ਼ਨ ਸਿੰਘ ਖਾਲਸਾ, ਜਗਤਾਰ ਸਿੰਘ (ਕ੍ਰੰਟਰੋਲਰ ਪ੍ਰੀਖਿਆਵਾਂ), ਦਵਿੰਦਰ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਕੱਕੂ, ਅਵਤਾਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੁਰਿੰਦਰ ਸਿੰਘ ਮਾਨ ਮੈਨੇਜਰ, ਮਾਨ ਸਿੰਘ, ਮੈਡਮ ਕਮਲੇਸ਼ ਕੁਮਾਰੀ, ਕੁਲਵਿੰਦਰ ਕੌਰ, ਸਿਮਰਜੀਤ ਕੌਰ ਚੋਟੀਆਂ, ਸਤਵੰਤ ਕੌਰ ਆਦਿ ਸਮੂਹ ਸਟਾਫ ਹਾਜਰ ਸੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply