Wednesday, August 12, 2026

ਅੰਤਰ ਜਿਲਾ ਕ੍ਰਿਕਟ ਖੇਡ ’ਚ ਪਹਿਲੇ ਦਿਨ 400 ਖਿਡਾਰੀਆਂ ਨੇ ਲਿਆ ਭਾਗ

PPN2411201703ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਡਿਪਟੀ ਡਾਇਰੈਕਟਰ ਸਪੋਰਟਸ ਧਰਮ ਸਿੰਘ, ਸਟੇਟ ਅੋਰਗਨਾਇਜਰ ਰੁਪਿੰਦਰ ਸਿੰਘ(ਰਵੀ) ਜਿਲਾ ਸਿੱਖਿਆ ਅਫਸਰ (ਸੈ.ਸਿ.) ਸ਼੍ਰੀਮਤੀ ਮਨਇੰਦਰਜੀਤ ਕੌਰ ਅਤੇ ਸਹਾਇਕ ਜਿਲਾ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕ੍ਰਿਕਟ ਅੰਡਰ-19 ਲੜਕੇ ਦੇ ਮੁਕਾਬਲੇ ਧੂਮ-ਧੜਾਕੇ ਨਾਲ ਬਠਿੰਡਾ ਦੇ ਵੱਖ-ਵੱਖ ਮੈਦਾਨਾਂ ਵਿਚ ਆਦੇਸ਼ ਮੈਡੀਕਲ ਯੂਨੀਵਰਸਿਟੀ, ਦਿੱਲੀ ਪਬਲਿਕ ਸਕੂਲ ਅਤੇ ਐਨ.ਐਫ.ਐਲ ਵਿਖੇ ਸ਼ੁਰੂ ਹੋਏ। ਇਹਨਾਂ ਮੈਚਾਂ ਵਿਚ 22 ਜਿਲਿਆਂ ਤੋਂ ਪਹੁੰਚੇ ਲਗਭਗ 400 ਖਿਡਾਰੀ ਅਤੇ ਅਧਿਕਾਰੀ ਭਾਗ ਲੈ ਰਹੇ ਹਨ।ਅੱਜ ਦੇ ਮੁਕਾਬਲੇ ਵਿਚ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਡਾਕਟਰ ਗੁਰਪ੍ਰੀਤ ਸਿੰਘ ਗਿੱਲ ਐਮ.ਐਮ ਐਡਮਿਨਸਟਰੇਟਰ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਆਸ਼ੀਰਵਾਦ ਦਿੱਤਾ ਅਤੇ ਟਾਸ ਕਰਵਾਇਆ।ਟਾਸ ਫਰੀਦਕੋਟ ਨੇ ਜਿੱਤੀ ਅਤੇ ਬੈਟਿੰਗ ਕਰਨ ਦਾ ਫੈਸਲਾ ਲਿਆ। ਇਹਨਾਂ ਦੇ ਨਾਲ ਡਾ. ਸਰਬਜੀਤ ਸਿੰਘ ਪਿ੍ਰੰਸੀਪਲ ਫਾਰਮੈਸੀ ਕਾਲਜ ਆਦੇਸ਼ ਯੂਨੀਵਰਸਿਟੀ, ਡਾ. ਰਾਜਿੰਦਰਜੀਤ ਸਿੰਘ ਚੇਅਰਮੈਨ ਸਪੋਰਟਸ ਕਮੇਟੀ ਆਦੇਸ਼ ਯੂਨੀਵਰਸਿਟੀ, ਡਾਇਰੈਕਟਰ ਫਿਜੀਕਲ ਐਜੁਕੇਸ਼ਨ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਏ.ਈ.ਓ. ਮੌਜੂਦ ਰਹੇ। ਅੱਜ ਦੇ ਕ੍ਰਿਕਟ ਦੇ ਨਤੀਜੇ ਇਸ ਪ੍ਰਕਾਰ ਹਨ-ਮਾਨਸਾ ਨੇ ਤਰਨਤਾਰਨ ਨੂੰ 128-84 ਨਾਲ ਨਵਾਂ ਸ਼ਹਿਰ ਐਸ.ਬੀ.ਐਸ ਨਗਰ ਨੇ ਫਤਿਹਗੜ ਸਾਹਿਬ ਨੂੰ 116-59 ਨਾਲ ਐਸ.ਏ.ਐਸ ਨਗਰ ਮੋਹਾਲੀ ਨੇ ਪਠਾਨਕੋਟ ਨੂੰ 153-105 ਦੌੜਾਂ ਨਾਲ ਹਰਾਇਆ।
ਇਸ ਮੌਕੇ ਪਿ੍ਰ: ਪਵਨ ਕੁਮਾਰ, ਪ੍ਰਿ. ਪ੍ਰੇਮ ਮਿੱਤਲ ਜਿਲਾ ਸਕੱਤਰ, ਇੰਚ: ਰਾਧੇ ਸ਼ਿਆਮ ਚਨਾਰਥਲ, ਜਗਦੀਸ਼ ਕੁਮਾਰ ਤੁੰਗਵਾਲੀ, ਕੁਲਵੀਰ ਸਿੰਘ ਘੁੱਦਾ, ਗੁਰਵਿੰਦਰ ਸਿੰਘ,ਨਾਜਰ ਸਿੰਘ, ਰੁਪਿੰਦਰ ਸਿੰਘ, ਪਰਮਜੀਤ ਸਿੰਘ ਜੇਵੀਅਰ ਸਕੂਲ, ਰਣਧੀਰ ਸਿੰਘ ਪੀ.ਟੀ.ਆਈ., ਵਿਨੋਦ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਸਿੱਧੂ ਕੋਚ, ਲਲੀਤ ਕੁਮਾਰ, ਰੇਸ਼ਮ ਸਿੰਘ, ਰਵਿੰਦਰ ਸਿੰਘ, ਹਰਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply