Wednesday, July 1, 2026

ਕਿਸਾਨਾ ਨੰੁ ਕਰਜਾ ਮਨਜੂਰੀ ਪੱਤਰ ਜਾਰੀ ਕੀਤੇ

PPN2411201711
ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੁਆਰਾ ਹਾੜੀ ਦੇ ਮੌਸਮ ਵਿੱਚ ਕਿਸਾਨਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਐਗਰੀਕਲਚਰ ਹਾੜੀ ਬੁਨਾਜਾ ਚਲਾਇਆ ਜਾ ਰਿਹਾ ਹੈ।ਪੰਜਾਬ ਨੈਸ਼ਨਲ ਬੈਂਕਾਂ ਦੇ ਐਲ ਡੀ ਐਮ ਰਕੇਸ਼ ਖੇੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਰਈਆ ਵਿਖੇ ਕਰਜਾ ਦੇਣ ਸਬੰਧੀ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਐਲ ਡੀ ਐਮ ਰਕੇਸ਼ ਖੇੜਾ ਨੇ ਕਿਸਾਨਾ ਨੂੰ ਬੈਂਕ ਦੇ ਲੋਨ ਅਤੇ ਜਮਾਂ ਦੀਆਂ ਸਕੀਮਾਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ।ਉਹਨਾ ਨੇ ਇਸ ਮੌਕੇ 30 ਕਿਸਾਨਾ ਨੂੰ 1 ਕਰੋੜ 3 ਲੱਖ ਦੇ ਕਰਜੇ ਦੀ ਮਨਜੂਰੀ ਦੇ ਪੱਤਰ ਵੰਡੇ।ਇਸ ਮੌਕੇ ਰਕੇਸ਼ ਖੇੜਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਕਿਸਾਨਾ ਦੀ ਸਹੂਲਤ ਲਈ ਹਰ ਵੇਲੇ ਤਤਪਰ ਰਹਿੰਦੇ ਹਨ ਤੇ ਉਹ ਚਾਹੁੰਦੇ ਹਨ ਕਿ ਕਿਸਾਨ ਬੈਂਕਾਂ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਵੱਧ ਤੋ ਵੱਧ ਫਾਇਦਾ ਲੈਣ।ਇਸ ਮੌਕੇ ਟਾਂਗਰਾ ਬਰਾਂਚ ਤੋ ਅਸ਼ਵਨੀ ਕੁਮਾਰ, ਕਾਲੇਕੇ ਬਰਾਂਚ ਤੋ ਸੰਜੀਵ ਕੁਮਾਰ ਸ਼ਰਮਾ, ਰਈਆ ਬਰਾਂਚ ਤੋ ਕਵਲਜੀਤ ਸਿੰਘ, ਬਾਬਾ ਬਕਾਲਾ ਬਰਾਂਚ ਤੋ ਇਰਵਨ ਸ਼ਰਮਾ ਅਤੇ ਜੰਡਿਆਲਾ ਬਰਾਂਚ ਤੋ ਵਰਮਾ ਆਦਿ ਮੈਨੇਜਰ ਪਹੁੰਚੇ ਹੋਏ ਸਨ ਅਤੇ ਇਹਨਾ ਤੋ ਇਲਾਵਾ ਕਿਸਾਨ ਮਹਿੰਦਰ ਸਿੰਘ, ਜਗੀਰ ਸਿੰਘ, ਸਰਦੂਲ ਸਿੰਘ, ਹਰਮਨਬੀਰ ਸਿੰਘ, ਜਗਰੁਪ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ, ਸਵਿੰਦਰ ਸਿੰਘ, ਬਲਕਾਰ ਸਿੰਘ, ਪਿਆਰਾ ਸਿੰਘ ਅਤੇ ਮਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply