ਯੂ.ਜੀ.ਸੀ ਦੇ ਸੈਕਟਰੀ ਠਾਕੁਰ ਕਰਨਗੇ ਪ੍ਰਧਾਨਗੀ – ਪ੍ਰਿੰ: ਮਹਿਲ ਸਿੰਘ
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਐਤਵਾਰ ਦਿਨ 26 ਨਵੰਬਰ ਨੂੰ ਸਵੇਰੇ 11:00 ਵਜੇ ਭਾਈ ਸੁੰਦਰ ਸਿੰਘ ਮਜੀਠੀਆ ਹਾਲ ’ਚ ਹੋਣ ਜਾ ਰਹੀ 111ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨਵੀਂ ਦਿੱਲੀ ਦੇ ਸੈਕਟਰੀ ਪੀ.ਕੇ ਠਾਕੁਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ।ਇਸ ਕਾਨਵੋਕੇਸ਼ਨ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਕਰਨਗੇ।ਜਿਸ ਦੌਰਾਨ ਕਰੀਬ 616 ਦੇ ਲਗਭਗ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਯੂਨੀਵਰਸਿਟੀ ’ਚ ਟਾਪਰ ਆਉਣ ਵਾਲੇ 8 ਵਿਦਿਆਰਥੀਆਂ ਨੂੰ 5100-5100 ਦੀ ਨਗਦ ਰਾਸ਼ੀ, ਮੈਡਲ ਅਤੇ ਤਮਗੇ ਅਤੇ ਕਾਲਜ ’ਚ ਟਾਪਰ ਆਉਣ ਵਾਲੇ 7 ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਜਾਣਗੇ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ 125 ਸਾਲ ਤੋਂ ਪੰਜਾਬ, ਪੰਜਾਬੀਅਤ ਦੀ ਇਸ ਬੇਸ਼ਕੀਮਤੀ ਵਿਰਾਸਤ ਨੇ ਦੇਸ਼ ਨੂੰ ਕਈ ਨਾਮਵਰ ਪ੍ਰਮੁੱਖ ਸਖ਼ਸ਼ੀਅਤਾਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਨਾਲ ਦੇਸ਼ ਅਤੇ ਕਾਲਜ ਦਾ ਨਾਮ ਚਮਕਾਇਆ ਹੈ ਜੋ ਕਿ ਬੜੇ ਹੀ ਫ਼ਖਰ ਵਾਲੀ ਗੱਲ ਹੈ।
ਡਿਗਰੀ ਸਮਾਗਮ ਮੌਕੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਮੈਨੇਜ਼ਮੈਂਟ ਸੰਸਥਾ ਪ੍ਰਤੀ ਆਪਣੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਨਿਭਾਉਣ ਲਈ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਾਵੇਗਾ।ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਸਿੰਘ ਚੱਢਾ, ਸਰਦੂਲ ਸਿੰਘ ਮੰਨਨ, ਅਜ਼ਮੇਰ ਸਿੰਘ ਹੇਰ, ਅਧਿਕਾਰੀ, ਫ਼ੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਮੌਜ਼ੂਦ ਹੋਣਗੇ। ਡਾ. ਮਹਿਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਯੂ.ਜੀ.ਸੀ ਦੀ ਪ੍ਰਮੁੱਖ ਹਸਤੀ ਠਾਕੁਰ ਇਸ ਵਿੱਦਿਅਕ ਸਮਾਰੋਹ ਦੌਰਾਨ ਵਿਦਿਆਰਥੀਆਂ ਤੇ ਹਾਜ਼ਰੀਨ ਨੂੰ ਕਾਨਵੋਕੇਸ਼ਨ ਭਾਸ਼ਣ ਨਾਲ ਸੰਬੋਧਨ ਕਰਨਗੇ।
Punjab Post Daily Online Newspaper & Print Media