Saturday, September 19, 2026

ਪਿੰਡ ਆਪਣੇ ਫੇਰਾ ਪਾ ਆਵਾਂ

ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ।
ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ।
ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ।
ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ।

ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ।
ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ।
ਜਾ ਬੈਠ ਵਿੱਚ ਸ਼ਰੀਕੇ ਦੇ, ਉਨਾਂ ਦਾ ਮਾਣ  ਵਧਾ ਆਵਾਂ।
ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ।

ਦਿਸੇ ਜੋੜੀ ਨਗੌਰੀ ਬਲਦਾਂ ਦੀ, ਹਰਿਆਲੀ ਮਨ ਨੂੰ ਭਾ ਜਾਵੇ।
ਕੋਇਲ ਦੀ ਮਿੱਠੀ ਕੂਕ ਸੁਣੇ, ਸੁਖ ਦਾ ਫਿਰ ਮੈਨੂੰ ਸਾਹ ਆਵੇ।
ਮੰਜੇ ਜੋੜ ਕੇ ਲਾ ਸਪੀਕਰ, ਗੀਤ ਰਸੀਲਾ ਲਾ ਆਵਾਂ।
ਸ਼ਹਿਰੀ ਬੈਠੇ ਜੀ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ।

Rminder Faridkotia

 

 

 

 

 
ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply