Saturday, September 19, 2026

ਬੁਢਾਪਾ

ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ,
ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ।
ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ,
ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ…

ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ,
ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ।
ਕੱਲਾਪਨ ਹੋਵੇ ਨਾ ਉਹਨਾਂ ਨੂੰ, ਫੀਲ ਮੈਂ ਯਾਦ ਕਰਾਇਆ,
ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ…

ਕਿਸੇ ਵੇਲੇ ਹੁੰਦੀ ਸੀ, ਬਾਪੂਆਂ ਦੀ ਘਰ ਵਿੱਚ ਸਰਦਾਰੀ,
ਸਹੁਰਿਆਂ ਨੂੰ ਜਾਣ ਲੱਗੇ, ਪੁੱਛਣਾ ਬਾਪੂ ਨੂੰ ਹਰ ਵਾਰੀ,
ਬਾਪੂ ਹੀ ਦਿੰਦਾ ਸੀ, ਜਾਣ ਲਈ ਸਹੁਰੀਂ, ਬੱਸ ਕਿਰਾਇਆ,
ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ…

ਗੇੜਾ ਕੱਢ ਆਉਂਦੇ ਸੀ, ਪਿੰਡ ਦਾ ਸਾਨੂੰ ਮੋਢੇ ਬਾਹ ਕੇ,
ਪੀਂਘਾ ਬੰਨ ਮੰਜੇ ਨੂੰ, ਮਾਂ ਨੇ ਦੇਣੇ ਝੂਟੇ-ਮਾਹਟੇ,
ਕਦੇ ਬਾਤਾਂ ਪਾ-ਪਾ ਕੇ, ‘ਤੇ ਕਦੇ ਲੋਰੀਆਂ ਨਾਲ ਸਵਾਇਆਂ,
ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ…

ਪਰ ਅੱਜ ਦੇ ਸਰਵਨ ਪੁੱਤ, ਮਾਪਿਆਂ ਨੂੰ ਸਾਂਭਣ ਵਾਰੀ ਨਾਲ,
ਰੱਖੂੰਗਾ ਮਹੀਨਾ ਮੈਂ, ਦੂਜੇ ਤੂੰ ਲੈ ਜੀ ‘ਅਵਤਾਰ,
ਕਈਆਂ ਕਲਯੁਗੀਆਂ ਨੇ, ਮਾਂ ਪਿਉ ਬਿਰਧ ਆਸ਼ਰਮ ਪਾਇਆ,
ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ…

Avtar Muktsari

 

 

 

 
– ਗੀਤਕਾਰ –
ਅਵਤਾਰ ਮੁਕਤਸਰੀ
ਮੀਟਰ ਇੰਸਪੈਕਟਰ, ਪੀ.ਐਸ.ਪੀ.ਸੀ.ਐਲ,
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94653-21894

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply