Tuesday, November 24, 2026

ਵਿਦਿਆਰਥੀ ਦੀ ਮੌਤ ਖਿਲਾਫ ਕਿਸਾਨ ਯੂਨੀਅਨ ਵਲੋਂ ਧਰਨਾ 30 ਨੰਬਵਰ ਨੂੰ

ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਬਲਜਿੰਦਰ ਸਿੰਘ PPN2711201702ਹਥਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਜਨਰਲ ਸਕੱਤਰ ਸਰਬਜੀਤ ਸਿੰਘ ਭੁਰਥਲਾ ਨੇ ਦੱਸਿਆ ਕਿ ਪਿੰਡ ਮਾਣਕੀ ਦੇ ਬੱਚੇ ਜਸਪ੍ਰੀਤ ਸਿੰਘ (15 ਸਾਲ) ਪੁੱਤਰ ਪ੍ਰਿਤਪਾਲ ਸਿੰਘ ਜੋ ਕਿ ਦਸਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਟਿਊਸ਼ਨ ਲਾ ਕੇ ਪਿੰਡ ਸੰਦੌੜ ਤੋਂ ਆਪਣੇ ਪਿੰਡ ਮਾਣਕੀ ਨੂੰ ਆਪਣੇ ਇੱਕ ਸਾਥੀ ਨਾਲ ਜਾ ਰਿਹਾ ਸੀ, ਪਰ ਰਸਤੇ ਵਿਚ ਇੱਕ ਝੋਨੇ ਦੀ ਭਰੀ ਟਰਾਲੀ ਨਾਲ ਟਕਰਾ ਕੇ ਸ਼ਾਮੀ ਨੂੰ ਉਸ ਦੀ ਮੌਤ ਹੋ ਗਈ। ਜਥੇਬੰਦੀ ਵਲੋਂ ਇੱਕ ਮਹੀਨੇ ਤੋਂ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ 30 ਨਵੰਬਰ ਨੂੰ ਪੁਲਿਸ ਥਾਣਾ ਸੰਦੌੜ ਅੱਗੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਮੰਗਾ ਭੁਰਥਲਾ, ਕਿੰਦਾ ਭੂਦਨ ,ਨਿਰਮਲ ਅਲੀਪੁਰ, ਕਰਨੈਲ ਹਿੰਮਤਾਣਾ, ਨਾਇਬ ਸਿੰਘ ਭੈਣੀ ਕਲਾ, ਮੁਨੀਰ ਸੰਗਾਲੀ, ਭੋਲਾ ਸਿੰਘ ਸੰਗਾਲਾ, ਧਨਵਿੰਦਰ ਸਿੰਘ ਮੁਹੰਮਦਗੜ, ਜਰਨੈਲ ਸਿੰਘ ਚੁਪਕਾ, ਭੀਲਾ ਆਦਮਵਾਲ, ਕਾਲਾ ਬੁਰਜ, ਚੰਦ ਸੈਦੋਪੁਰ, ਦਰਸ਼ਨ ਮਾਮਦਪੁਰ ਅਤੇ ਤਰਲੋਚਨ ਸਿੰਘ ਨਾਰੋਮਾਜਰਾ ਹਾਜ਼ਰ ਸਨ।ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਜਦੋਂ ਥਾਣਾ ਸੰਦੌੜ ਦੇ ਮੁੱਖ ਅਫਸਰ ਨਾਲ ਗੱਲ ਕੀਤੀ ਤਾਂ ਉਨਾਂ ਪ੍ਰੈਸ ਨੂੰ ਕਿਸੇ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply