ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) `ਕੁੱਤਾ ਵੀ ਜਿਸ ਘਰੋਂ ਰੋਟੀ ਦਾ ਟੁਕੜਾ ਖਾਂਦਾ ਏ ਉਸ ਘਰ ਦੀ ਰਾਖੀ ਕਰਦਾ ਏ, ਮੈਂ ਪੰਜਾਬ ਦਾ ਪਾਣੀ
ਪੀਂਦਾ ਹਾਂ, ਪੰਜਾਬ ਮੈਨੂੰ ਰੋਟੀ ਦੇ ਰਿਹੈ, ਮੈਂ ਇਨਸਾਨ ਹੋ ਕੇ ਵੀ ਜੇ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਰਖਵਾਲੀ ਕਰਨ ਲਈ ਆਵਾਜ਼ ਨਾ ਉਠਾਵਾਂ ਤਾਂ ਮੈਂ ਇਨਸਾਨ ਅਖਵਾਉਣ ਦਾ ਹੱਕਦਾਰ ਨਹੀਂ।’ ਇਹਨਾਂ ਸ਼ਬਦਾਂ ਪ੍ਰਗਟਾਵਾ ਇਕੱਲੇ ਹੀ ਮੋਢੇ `ਤੇ ਬੈਨਰ ਚੁੱਕੀ ਸ਼ਹਿਰੋ-ਸ਼ਹਿਰ ਫਿਰ ਰਹੇ ਪੰਡਿਤ ਰਾਓ ਧਰੇਨਵਰ ਨੇ ਸਾਡੇ ਪੱਤਰਕਾਰ ਨਾਲ ਕੀਤਾ।ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿਵਾਉਣ ਲਈ, ਅਸ਼ਲੀਲ ਤੇ ਹਿੰਸਾ ਭੜਕਾਉਣ ਵਾਲੇ ਗੀਤਕਾਰਾਂ, ਗਾਇਕਾਂ, ਕੰਪਨੀਆਂ ਤੇ ਚੈਨਲਾਂ ਕੋਲੋਂ ਅਜਿਹੇ ਗੀਤਾਂ ਨੂੰ ਗਾਉਣ, ਗਵਾਉਣ, ਰਿਕਾਰਡ ਕਰਵਾਉਣ ਦੀ ਗ਼ਲਤੀ ਮਨਵਾਉਣ ਲਈ ਤੇ ਪੰਜਾਬੀ ਸਭਿਆਚਾਰ ਦੀ ਸ਼ਾਨਦਾਰ ਪਰੰਪਰਾ ਨੂੰ ਬਹਾਲ ਕਰਵਾਉਣ ਲਈ ਉਹ ਆਪਣੇ ਤਨੋ ਮਨੋ ਧਨੋ ਸਮਰਪਿਤ ਹਨ।ਪੰਡਿਤ ਜੀ ਕਹਿੰਦੇ ਨੇ ਕਿ ਹਰੇਕ ਬੱੱਚੇ ਨੂੰ ਬਚਪਨ ਵਿਚ ਹੀ ਸਿਖਾਇਆ ਜਾਂਦਾ ਹੈ ਕਿ ਕੰਨੜ ਸਾਡੀ ਮਾਂ ਹੈ ਤੇ ਮੈਂ ਇਹਦੀ ਪੂਜਾ ਕਰਦੇ ਹਾਂ, ਪਰ ਸਾਡੇ ਕਿੰਨੇ ਕੁ ਅਜਿਹੇ ਮਾਪੇ ਨੇ ਜੋ ਪੰਜਾਬੀ ਬਾਰੇ ਅਜਿਹਾ ਸੋਚਦੇ ਤੇ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਨੇ?
ਮਾਂ ਬੋਲੀ ਪੰਜਾਬੀ ਨੂੰ ਅਹਿਮ ਅਸਥਾਨ ਦਿਵਾਉਣ ਲਈ ਜਦੋਜਹਿਦ ਕਰ ਰਹੇ ਖਾਲਸਾ ਦਲ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਨੇ ਇਸ ਸੰਬੰਧੀ ਕਿਹਾ ਕਿ ਪੰਜਾਬੀ ਦੇ ਸਿਰੋਂ ਰੋਟੀ ਖਾਣ ਤੇ ਨਾਂ ਕਮਾਉਣ ਵਾਲੇ ਲੇਖਕਾਂ ਨੇ ਪੰਜਾਬੀ ਭਾਸ਼ਾ ਦੇ ਨਾਂ ‘ਤੇ ਕਈ ਅਕੈਡਮੀਆਂ ਤੇ ਬਹੁਤ ਸਾਰੀਆਂ ਲੇਖਕ ਸਭਾਵਾਂ ਤਾਂ ਬਣਾਈਆਂ ਹੋਈਆਂ ਨੇ, ਪਰ ਪੰਡਿਤ ਹੁਰਾਂ ਵਾਲੀ ਸ਼ਿੱਦਤ ਤੇ ਜਜ਼ਬਾ ਖਬਰੇ ਕਿਧਰੇ ਉਡਾਰੀ ਮਾਰ ਗਿਆ ਹੈ ਅਤੇ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਧਾਰਮਿਕ, ਸਮਾਜਿਕ, ਜਾਂ ਸਹਿਤ ਸਭਾ ਦੇ ਅਦਾਰੇ ਤੇ ਲੇਖਕ-ਕਲਾਕਾਰ ਉਹਦੇ ਪਿੱਛੇ ਕੰਧ ਬਣ ਕੇ ਕਿਉਂ ਨਹੀਂ ਖਲੋਤੇ।ਜੰਗ ਸਰਬ ਸਾਂਝੇ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਸੰਬੰਧਿਤ ਹੈ, ਪਰ ਲੜ ਰਿਹਾ ਕਰਨਾਟਕ ਦਾ ਇਕ ਵਿਦਵਾਨ ਤੇ ਸਿਰੜੀ ਯੋਧਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media