ਮਾਲੇਰਕੋਟਲਾ (ਸੰਦੌੜ), 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤਰ ਦੀ
ਸਿਰਮੌਰ ਸਵੈ-ਸੇਵੀ ਸੰਸਥਾ ਅਜ਼ਾਦ ਫਾਉਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਵੱਲੋਂ ਪਿਛਲੇ ਸਾਲਾਂ ਦੀ ਇਸ ਸਾਲ ਵੀ ਤੀਸਰਾ ਨਾਟਕ ਮੇਲਾ ਪਿੰਡ ਬਿੰਜੋਕੀ ਖੁਰਦ ਵਿਖੇ ਕਰਵਾਇਆ ਗਿਆ।ਇਸ ਨਾਟਕ ਮੇਲੇ ਦਾ ਉਦਘਾਟਨ ਡਾ. ਜਗਦੇਵ ਸਿੰਘ ਸੋਹੀ, ਸਹਾਇਕ ਨਿਰਦੇਸ਼ਕ ਅਤੇ ਮੁਹੰਮਦ ਅਰਸ਼ਦ, ਐਮ.ਡੀ ਅਲੀ ਪਬਲਿਕ ਸਕੂਲ, ਲਖਵੀਰ ਕੌਰ, ਡਾਇਰੈਕਟਰ, ਭੁਪਿੰਦਰਾ ਸਕੂਲ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟਕੇ ਕੀਤਾ ਗਿਆ।ਮੁੱਖ ਮਹਿਮਾਨ ਦੇ ਤੌਰ ਵਜੋਂ ਜਗਤਾਰ ਸਿੰਘ, ਆਈ.ਆਰ.ਐਸ ਪ੍ਰਿੰਸੀਪਲ ਕਮਿਸ਼ਨਰ ਨੇ ਸ਼ਿਰਕਤ ਕੀਤੀ। ਸਵਾਗਤ ਮੌਕੇ ਇਸ਼ਾਨ ਮਜੀਦ ਦੁਆਰਾ ਗਿਟਾਰ ਦੇ ਸਾਜਾਂ ਵਿੱਚ ਗੀਤ ਪੇਸ਼ ਕੀਤਾ ਗਿਆ। ਨਾਟਕ ਮੇਲੇ ਵਿੱਚ ਲੋਕ ਕਲਾ ਕੇਂਦਰ, ਮੰਡੀ ਮੁਲਾਂਪੁਰ ਦੀ ਟੀਮ ਵਲੋਂ ਉਘੇ ਰੰਗ-ਕਰਮੀ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਅੱਗ ਦਾ ਸਫਾ’ ਰਾਹੀਂ ਫਿਰਕੂਵਾਦ ਦੇ ਵਿਰੁੱਧ ਸੰਵਾਦ ਰਚਾਇਆ ਗਿਆ ਅਤੇ ਮੌਜੂਦਾ ਦੌਰ ਦੇ ਭਾਰਤ ਵਿੱਚ ਚੱਲ ਰਹੇ ਸੰਘਵਾਦ ਵਿਰੁੱਧ ਲੋਕ ਆਵਾਜ ਬੁਲੰਦ ਕੀਤੀ ਗਈ, ‘ਪਾਉਣ ਪੈੜਾਂ ਜੋ ਪੈਰ’ ਨਾਟਕ ਵਿੱਚ ਅਜੋਕੇ ਕਿਸਾਨੀ ਮਸਲੇ ਨੂੰ ਸਫਲਤਾਪੂਰਵਕ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ‘ਕਿਸਾਨ ਦੀ ਆਤਮ-ਹੱਤਿਆ ਨਾਲ ਉਸ ਦੀ ਹਾਲਤ ਸੁਧਰੇਗੀ ਨਹੀਂ, ਸਗੋਂ ਉਹ ਜਿਉਂਦਾ ਰਹਿ ਕੇ ਲੋਕ-ਘੋਲਾਂ ਦਾ ਹਿੱਸਾ ਬਣ ਕੇ ਮਸਲੇ ਹੱਲ ਕਰ ਸਕਦਾ ਹੈ’।
ਇਸ ਮੌਕੇ ਹੋਏ ਨਿਵੇਕਲੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਸ਼ੋਅ ਤਹਿਤ ਤਹਿਸੀਲ ਮਾਲੇਰਕੋਟਲਾ ਵਿੱਚੋਂ ਪੰਜਾਬ ਦੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਐਮ.ਬੀ.ਬੀ.ਐਸ ਲਈ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਸਮੇਤ ਪਿਛਲੇ ਦਿਨੀਂ ਆਈ.ਏ.ਐਸ ਵਿੱਚ ਚੁਣੇ ਗਏ ਗੌਤਮ ਜੈਨ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਹੋਮਿੳਪੈਥੀ ਦੇ ਮਾਹਿਰ ਡਾ.ਤਨਵੀਰ ਹਸੈਨ ਦਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਵਿਸ਼ੇਸ਼ ‘ਸਨਮਾਨ ਚਿੰਨ’ ਦੇ ਕੇ ਸਨਮਾਨ ਕੀਤਾ ਗਿਆ।ਫਾਉਡੇਸ਼ਨ ਦੇ ਸਰਪ੍ਰਸਤ ਡਾ.ਅਬਦੁਲ ਮਜੀਦ ਆਜ਼ਾਦ, ਚੇਅਰਮੈਨ ਅਸਗਰ ਅਲੀ ਦੁਆਰਾ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਮੁਹਿੰਮ ਬਣਾਉਣ ਦਾ ਸੱਦਾ ਦਿੱਤਾ ਗਿਆ।ਲੁਧਿਆਣਾ ਤੋਂ ਆਏ ਬਾਲੀਵੁਡ ਫਿਲਮਾਂ ਦੇ ਅਰਟ-ਡਾਇਰੈਕਟਰ ਸ਼ਮਸ਼ੇਰ ਨੂਰਪੁਰੀ ਦੁਆਰਾ ਵਿਗਿਆਨਕ ਸੋਚ ਦੀ ਮਹੱਤਤਾ ਦੀ ਗੱਲ ਕੀਤੀ ਗਈ। ਸਮੀਰ ਲੁਹਾਰ ਦੀ ਟੀਮ ਵੱਲੋਂ ਐਕਸ਼ਨ ਡਾਂਸ ‘ਮਾਈਕਲ’ ਪੇਸ਼ ਕੀਤਾ ਗਿਆ।
ਇਸ ਮੌਕੇ ਲਾਗਲੇ ਪਿੰਡਾਂ ਤੋਂ ਪਹੁੰਚੇ ਲਗਭਗ 1500 ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਤੋਂ ਪ੍ਰੇਰਣਾ ਹਾਸਿਲ ਕੀਤੀ।ਜਿਹਨਾਂ ਵਿੱਚ ਡਾ.ਮੁਹੰਮਦ ਰਮਜ਼ਾਨ, ਲੈਕਚਰਾਰ ਮੁਹੰਮਦ ਅਨਵਰ, ਮੁਹੰਮਦ ਕਫੀਲ ਪ੍ਰਧਾਨ, ਸਾਜਿਦ ਇਸਹਾਕ, ਮੁਹੰਮਦ ਨਿਸਾਰ, ਪ੍ਰੋ. ਅਬਦੁਲ ਰਸ਼ੀਦ, ਡਾ. ਮੁਹੰਮਦ ਸ਼ਮਸ਼ਾਦ, ਬਲਦੇਵ ਸਿੰਘ, ਮੁਹੰਮਦ ਰਫੀਕ ਅਧਿਆਪਕ ਦਲ, ਮੁਹੰਮਦ ਸੱਤਾਰ ਐਸ.ਡੀ.ਓ, ਅਬਦੁਲ ਉਬੈਦ ਅਕਾਉਂਟੈਂਟ, ਸਾਜਿਦਾ ਪ੍ਰਵੀਨ, ਦਿਲਬਰ ਜੌੜਾ, ਅਰਸ਼ਦ ਸਰਪੰਚ, ਲਿਆਕਤ ਅਲੀ ਨਾਮ ਵਿਸ਼ੇਸ਼ ਹਨ।ਸਮਾਗਮ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਵਿੱਚ ਸਾਜਿਦ ਬਿੰਜੋਕੀ, ਨਜ਼ੀਰ ਅਹਿਮਦ, ਸਿਰਾਜ ਅਨਵਰ, ਹਲੀਮ ਸੰਧੂ, ਇਮਰਾਨ ਸੰਧੂ, ਮੁਹੰਮਦ ਇਰਫਾਨ ਆਦਿ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਦੇਰ ਰਾਤ ਤੱਕ ਚੱਲੇ ਇਸ ਮੇਲੇ ਦੀ ਸਟੇਜ ਦਾ ਸੰਚਾਲਨ ਅਸਗਰ ਅਲੀ, ਤਾਹਿਰਾ ਪ੍ਰਵੀਨ, ਐਲੀਜਾ ਅਰਸ਼ੀ, ਅਸਲਮ ਨਾਜ ਅਦਿ ਦੁਆਰਾ ਕੀਤਾ ਗਿਆ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media