ਜੰਡਿਆਲਾ ਗੁਰੂ, 30 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਿੰਡ ਛਾਪਾਰਾਮ ਸਿੰਘ ਦੇ ਬਾਹਰਵਾਰ ਦੋ ਨੌਜਵਾਨਾਂ ਦੀਆਂ ਬੇਰਹਿਮੀ ਨਾਲ ਵੱਢ ਟੁੱਕ ਕੀਤੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ, ਐਸ.ਪੀ.ਡੀ ਹਰਪਾਲ ਸਿੰਘ, ਡੀ.ਐਸ.ਪੀ.ਡੀ ਹਰਪ੍ਰੀਤ ਸਿੰਘ, ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਐਚ.ਓ ਜੰਡਿਆਲਾ ਹਰਪਾਲ ਸਿੰਘ, ਐਸ.ਐਚ.ਓ ਕਿਰਨਦੀਪ ਸਿੰਘ ਸੰਧੂ, ਐਸ.ਐਚ.ਓ ਅਮਨਦੀਪ ਸਿੰਘ, ਸੁਖਵੰਤ ਸਿੰਘ ਚੌਂਕੀ ਇੰਚਾਰਜ ਅਤੇ ਹੋਰ ਭਾਰੀ ਮਾਤਰਾ ਵਿਚ ਪੁਲਿਸ ਪਹੁੰਚ ਗਈ ਸੀ ।ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਅਤੇ ਮਨਦੀਪ ਸਿੰਘ ਨਿੱਕਾ ਦੋਨੋ ਦੋਸਤ ਜੋ ਗਲੀ ਨੰਬਰ 5 ਮਕਬੂਲਪੁਰਾ ਅੰਮ੍ਰਿਤਸਰ ਦੇ ਵਸਨੀਕ ਸਨ।ਉਨਾਂ ਕਿਹਾ ਕਿ ਜੰਡਿਆਲਾ ਗੁਰੂ ਥਾਾਣੇ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਜਲਦੀ ਹੀ ਕਾਤਿਲਾਂ ਨੂੰ ਹਿਰਾਸਤ ਵਿਚ ਲਿਆ ਜਾਵੇਗਾ।ਇਸ ਸਮੇਂ ਪਰਿਵਾਰਿਕ ਮੈਂਬਰਾਂ ਨੇ ਦਰਦਨਾਕ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਸਾਲੇ ਦਾ ਅੱਜ ਸ਼ਗਨ ਅਤੇ ਕੱਲ ਬਰਾਤ ਰਵਾਨਾ ਹੋਣੀ ਸੀ, ਜਿਸ ਕਰਕੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ। ਪਰ ਇਹ ਹਾਦਸਾ ਵਾਪਰਣ `ਤੇ ਘਰ ਵਿਚ ਮਾਤਮ ਛਾ ਗਿਆ।ਉਨਾਂ ਕਿਹਾ ਕਿ ਦੋਨੋ ਦੋਸਤ ਕੱਲ੍ਹ ਘਰ ਤੋਂ ਨਵੇਂ ਕੱਪੜੇ ਖਰੀਦਣ ਲਈ ਮੋਟਰਸਾਈਕਲ `ਤੇ ਗਏ ਸਨ, ਪਰ ਪਤਾ ਨਹੀਂ ਲੱਗ ਰਿਹਾ ਕਿ ਇਹ ਦੋਨੋ ਪਿੰਡ ਛਾਪਾਰਾਮ ਸਿੰਘ ਵੱਲ ਕਿਸ ਤਰ੍ਹਾਂ ਪਹੁੰਚ ਗਏ ।ਇਸ ਖੌਫਨਾਕ ਘਟਨਾ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media