ਕਨਵੋਕੇਸ਼ਨ `ਚ ਇੱਕਲਿਆਂ ਸ਼੍ਰੀਮਤੀ ਗਰੋਵਰ ਨੂੰ ਮਿਲੀ ਸਮਾਜ ਸੇਵਾ ਵਿੱਚ ਡੀ-ਲਿਟ ਦੀ ਡਿਗਰੀ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਅਮਨ) – ਲੰਡਨ ਦੀ ਇਨੋਕਸ ਯੂਨੀਵਰਸਿਟੀ ਨੇ ਪੂਨਾ ਵਿਚ ਸਤਾਰਾ ਦੇ ਹੈਮ ਐਕਜੀਕਿਊਟਿਵ ਹੋਟਲ ਵਿਖੇ 76ਵੇਂ ਕਨਵੋਕੇਸ਼ਨ ਸੈਰੇਮਨੀ ਵਿਚ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਪ੍ਰਿੰ. ਸਵਰਾਜ ਗਰੋਵਰ ਨੂੰ ਉਨ੍ਹਾਂ ਵੱਲੋਂ 1968 ਤੋਂ ਪ੍ਰੈਕਟੀਕਲ ਸਮਾਜਿਕ, ਕਲਿਆਣਕਾਰੀ ਕੰਮਾਂ ਲਈ ‘ਸਮਾਜ ਸੇਵਾ’ ਵਿਚ ਸਭ ਤੋਂ ਵਡੀ ਡੀ-ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰ. ਸਵਰਾਜ ਗਰੋਵਰ ਨੂੰ ਰਾਸ਼ਟਰੀ ਪੱਧਰ ਤੇ ਸਮਾਜ ਸੇਵਾ ਵਿਚ ਪੀ.ਐਚ.ਡੀ ਪੋਸਟ ਪੀ.ਐਚ.ਡੀ ਅਤੇ ਡੀ-ਲਿਟ ਕਰਨ ਵਾਲਿਆਂ ਵਾਸਤੇ ‘ਗਾਈਡ’ ਦਾ ਨਿਯੁੱਕਤੀ ਪੱਤਰ ਵੀ ਦਿੱਤਾ ਗਿਆ। ਸ਼੍ਰੀਮਤੀ ਗਰੋਵਰ ਨੂੰ ਡੀ-ਲਿਟ ਦੀ ਡਿਗਰੀ ਅਨੇਕਾਂ ਖੇਤਰਾਂ ਵਰਲਡ ਰਿਕਾਰਡ ਵਿਜੇਤਾ ਚਾਂਸਲਰ ਡਾ. ਵਿੱਠਲ ਸ਼੍ਰੀਰੰਗ ਮੇਡਨ, ਅਨੇਕਾ ਅੰਤਰ-ਰਾਸ਼ਟਰੀ ਪੁਰਸਕਾਰ ਪ੍ਰਾਪਤ ਵਾਈਸ ਚਾਂਸਲਰ ਡਾ. ਮਧੁਸੂਦਨ ਗਾਨੇਕਰ, ਡੀਨ- ਅੰਤਰ-ਰਾਸ਼ਟਰੀ ਪੁਰਸਕਾਰ ਪ੍ਰਾਪਤ ਡੀ.ਐਸ ਤਾਂਡੇਕਰ ਨੇ ਦਿੰਦੇ ਹੋਏ ਬੜੇ ਗਰਵ ਦੀ ਗੱਲ ਕਰ ਰਹੇ ਸਨ।
ਜਿਕਰਯੌਗ ਹੈ ਕਿ ਸ਼੍ਰੀਮਤੀ ਗਰੋਵਰ ਨੂੰ ਪਹਿਲਾਂ ਵੀ ਯੂਰੋਪ (ਹਾਲੈਂਡ) ਅਮੇਰੀਕਾ, ਯੂ.ਕੇ (ਲੰਡਨ) ਚੀਨ, ਆਸਟ੍ਰੇਲੀਆ (ਮੇਲਬਾਰਨ, ਸਿਡਨੀ), ਮਾਰਸ਼ਿਸ, ਸ਼੍ਰੀਲੰਕਾ, ਸਿੰਗਾਪੁਰ, ਥਾਈਲੈਂਡ (ਬੈਕਾਂਕ), ਨੇਪਾਲ (3 ਵਾਰ), ਬਰਮਾ (ਮੱਯਾਂਮਾਰ) ਆਦਿ ਦੇਸ਼ਾਂ ਅਤੇ ਭਾਰਤ ਦੇ ਲਗਭਗ ਸਾਰੇ ਪ੍ਰਾਂਤ ਵੀ ਸਮਾਜ ਸੇਵਾ ਲਈ ਸਨਮਾਨਿਤ ਕਰ ਚੁੱਕੇ ਹਨ।ਸੰਨ 1968 ਤੋਂ ਸ਼੍ਰੀਮਤੀ ਸਵਰਾਜ ਗਰੋਵਰ ਨੇ 5,000 ਤੋਂ ਵੀ ਵੱਧ ਟੂੱਟੇ ਬਿਖਰੇ ਪਰਿਵਾਰਾਂ ਦੇ ਘਰ ਵਸਾਏ, ਸਂੈਕੜੇ ਬਿਨਾਂ ਦਾਜ ਵਿਆਹ, ਅਨੇਕਾਂ ਵਿਧਵਾਵਾਂ ਦੇ ਵਿਆਹ, ਹਜਾਰਾਂ ਪਰਿਵਾਰਾਂ ਵਿੱਚ ਘਰੇਲੂ ਹਿੰਸਾ ਰੋਕੀ, ਭਰੂਨ ਹੱਤਿਆ ਰੋਕੀ, ਅਨੇਕਾਂ ਕੁੜੀਆਂ ਨੂੰ ਅਨੈਤਿਕਤਾ ਦੀ ਦਲਦਲ ਵਿਚੋਂ ਕੱਢਿਆ, ਬਾਲ ਅਤੇ ਬੇਮੇਲ ਵਿਆਹ ਰੋਕੇ, ਅਨੇਕਾਂ ਪਰਿਵਾਰਾਂ ਵਿਚ ਨਸ਼ਾ ਰੋਕਿਆ, ਝੁੱਗੀ ਇਲਾਕਿਆਂ ਵਿਚ ਰੋਜਗਾਰ ਦਿੱਤੇ, ਪ੍ਰੌੜ ਸਿਕਸ਼ਾ, ਸਾਕਸ਼ਰਤਾ, ਦਿਵਯਾਂਗ ਕਲਿਆਣ, ਬ੍ਰਿਧ ਕਲਿਆਣ, ਸਵਾਸਥ ਜਾਗਰੂਕਤਾ ਅਤੇ ਅਨੇਕਾਂ ਸੈਕਸ਼ਨਿਕ, ਨੈਤਿਕ, ਧਾਰਮਿਕ ਕੰਮ ਕੀਤੇ।ਸਵਰਾਜ ਗਰੋਵਰ ‘ਦੇਹਦਾਨ’ ਵੀ ਕਰ ਚੁੱਕੇ ਹਨ।ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੰਸਥਾਵਾਂ ਦੀ ਅਧਿਕਾਰੀ ਹਨ।ਇਨ੍ਹਾਂ ਦੇ ਇੰਟਰਵਿਊ ਟੀ.ਵੀ ਅਤੇ ਰੇਡੀਓ ਵਿਚ ਪ੍ਰਸਾਰਿਤ ਹੋ ਚੁੱਕੇ ਹਨ।ਸ਼੍ਰੀਮਤੀ ਗਰੋਵਰ ਦੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਗਤੀਵਿਧੀਆਂ `ਤੇ ਕਿਤਾਬਾਂ ਲਿਖੀਆਂ ਗਈਆਂ ਹਨ।ਇਨ੍ਹਾਂ ਨੇ ਸੱਚੀਆਂ ਸਮਾਜਿਕ ਘਟਨਾਵਾਂ ਤੇ ਵੀ ਕਿਤਾਬਾਂ ਲਿਖੀਆਂ ਹਨ।ਉਨ੍ਹਾਂ ਕਿਹਾ ਕਿ ਉਹ ਸਾਰੇ ਐਵਾਰਡਾਂ ਨੂੰ ਭਾਰਤ ਮਾਤਾ ਨੂੰ ਭੇਟ ਕਰਦੇ ਹਨ।
Punjab Post Daily Online Newspaper & Print Media