ਪੱਟੀ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਡਾਇਰੈਕਟਰ ਰਾਸ਼ਟਰੀ ਮਾਧਮਿਕ ਸਿਖਿਆ ਅਭਿਆਨ ਪੰਜਾਬ ਦੇ ਹੁਕਮ ਅਤੇ ਜਿਲਾ ਸਿੱਖਿਆ ਅਫਸਰ (ਸ) ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਾਇੰਸ ਸੁਪਰਵਾਈਜ਼ਰ ਤਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤਹਿਸੀਲ ਪੱਟੀ ਦੀ ਵਿਦਿਆਰਥੀ ਵਿਗਿਆਨ ਪਦਰਸ਼ਨੀ – 2017 ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿੱਚ ਦੋ ਦਿਨ ਲਈ ਅਯੋਜਿਤ ਕੀਤੀ ਗਈ।ਸੰਸਥਾ ਦੇ ਐਗਜੀਕਿਊਟਿਵ ਡਾਇਰੈਕਟਰ ਮਰਿਦੁਲਾ ਭਾਰਦਵਾਜ ਨੇ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੂੰ `ਜੀ ਆਇਆਂ` ਆਖਦਿਆਂ ਹੋਇਆਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਸ਼ਹੀਦ ਭਗਤ ਸਿੰਘ ਐਜੂਕੇਸ਼ਨਲ ਸੰਸਥਾਵਾਂ ਦੇ ਮੁਬਾਰਕਾਂ ਦਿੰਦਿਆਂ ਹੋਇਆਂ ਕਿਹਾ ਇਸ ਤਰਾਂ ਦੀਆਂ ਪ੍ਰਦਰਸ਼ਨੀਆਂ ਨੰਨੇਂ-ਵਿਗਿਆਨੀ ਪੈਦਾ ਕਰਨ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਪ੍ਰਦਰਸ਼ਨੀ ਵਿੱਚ ਕੱਲ 57 ਮਾਡਲ ਪ੍ਰਦਰਸ਼ਿਤ ਕੀਤੇ ਗਏ ਜਿਨਾਂ ਦਾ ਵਿਸ਼ਾ ਮਾਹਿਰ ਅਧਿਆਪਕਾਂ ਵਲੋਂ ਬਤੌਰ ਜੱਜ ਨਰੀਖਣ ਕਰਕੇ ਮੁਲਾਕਣ ਕੀਤਾ ਗਿਆ।ਪ੍ਰਦਰਸ਼ਨੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਸਮੁੱਚਾ ਪ੍ਰਬੰਧ ਅਮਨਦੀਪ ਸਿੰਘ ਜਿਲਾ ਸਾਇੰਸ ਕੋਆਰਡੀਨੇਟਰ ਤਰਨ ਤਾਰਨ ਵਲੋਂ ਕੀਤਾ ਗਿਆ।ਪੂਰਨ ਸਿੰਘ ਭਾਟੀਆਂ ਦਾ ਬਤੌਰ ਪ੍ਰਬੰਧਕ ਵਿਸ਼ੇਸ਼ ਯੋਗਦਾਨ ਰਿਹਾ।
ਇਸ ਪ੍ਰਦਰਸ਼ਨੀ ਦੇ ਐਲੀਮੈਟਰੀ ਜੇਤੂ ਵਿਦਿਆਰਥੀਆਂ ਵਿੱਚ ਵੰਸ਼ਦੀਪ ਸਿੰਘ ਸਰਕਾਰੀ ਮਿਡਲ ਸਕੂਲ ਮਰਗਿੰਦਪੁਰਾ ਸੈਕੰਡਰੀ ਥੀਮ 1; ਬਲਰਾਜ ਸਿੰਘ ਸਤਲੁਜ ਸਕੂਲ, ਸੈਕੰਡਰੀ ਥੀਮ 2 ਮਨਪ੍ਰੀਤ ਕੌਰ , ਸੈਕੰਡਰੀ ਥੀਮ 3 ਗੁਰਪ੍ਰੀਤ ਕੌਰ ਠੱਕਰਪੁਰਾ, ਸੈਕੰਡਰੀ ਥੀਮ 4 ਜੋਬਨਜੀਤ ਸਿੰਘ, ਸੈਕੰਡਰੀ ਥੀਮ 5 ਰੋਹਿਤ ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਸੈਕੰਡਰੀ ਥੀਮ 6 ਪਾਰਸ ਪਾਸੀ ।ਇਸੇ ਤਰਾਂ ਸੀਨੀ. ਸੈਕੰਡਰੀ ਪੱਧਰ `ਤੇ ਥੀਮ ਨੰ. 1 ਅੰਜਲੀ ਹਰਕਿ੍ਰਸ਼ਨ ਸਕੂਲ ਆਸਲ ਥੀਮ ਨੰ. 2 ਕਮਲੇਸ਼ ਕੌਰ ਸਤਲੁਜ ਸਕੂਲ ਠੱਕਰਪੁਰਾ ਥੀਮ ਨੰ. 3 ਤਨਵੀਰ ਕੌਰ ਕੋਟ ਬੁੱਢਾ ਥੀਮ ਨੰ. 4 ਪਰਮਿੰਦਰ ਸਿੰਘ ਪੱਟੀ ਥੀਮ ਨੰ. 5 ਅਨਮੋਲਦੀਪ ਸਿੰਘ ਥੀਮ ਨੰ. 6 ਮਨਦੀਪ ਸਿੰਘ।ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਮਰਿਦੁਲਾ ਭਾਰਦਵਾਜ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਪ੍ਰਦਰਸ਼ਨੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਕੂਲ ਦੇ ਸਮੂਹ ਸਟਾਫ ਨੇ ਪ੍ਰਿੰਸੀਪਲ ਸੋਨੀਆ ਸ਼ਰਮਾਦੀ ਅਗਵਾਈ ਹੇਠ ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਵਡਮੁੱਲਾ ਯੋਗਦਾਨ ਪਾਇਆ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media