ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਪਰਮਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਅਤੇ ਉਹਨਾਂ ਦੇ ਨਾਲ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਦਿੱਲੀ ਹਾਰਟ ਇੰਸਟੀਚਿਊਟ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਮੈਡੀਕਲ ਚੈਕਅੱਪ ਲਈ ਕੈਂਪ ਲਗਾਇਆ।ਪਿਛਲੀ ਵਾਰ ਜਦੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਹੋਰ ਜੁਡੀਸ਼ੀਅਲ ਅਫਸਰਾਂ ਨੇ ਜੇਲ੍ਹ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਕੈਦੀਆਂ/ਹਵਾਲਾਤੀਆਂ ਕਾਫੀ ਬਿਮਾਰੀਆਂ ਤੋਂ ਪੀੜਤ ਹੋਣ ਬਾਰੇ ਦੱਸਿਆ ਸੀ ਅਤੇ ਉਨ੍ਹਾਂ ਨੇ ਕਿਹਾ ਕੇ ਕੇਂਦਰੀ ਜੇਲ੍ਹ ਵਿਖੇ ਇਹਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਕੋਈ ਖਾਸ ਸਹੂਲਤ ਨਹੀਂ ਹੈ। ਉਸ ਤਹਿਤ ਦਿੱਲੀ ਹਾਰਟ ਇੰਸਟੀਚਿਊਟ ਦੇ ਡਾਕਟਰਾਂ ਦੀ ਇਕ ਟੀਮ ਭੇਜੀ ਤਾਂ ਜੋ ਕੈਦੀਆਂ/ਹਵਾਲਾਤੀਆਂ ਦਾ ਠੀਕ ਤਰ੍ਹਾਂ ਇਲਾਜ ਕੀਤਾ ਜਾਵੇ।ਇਸ ਕੈਂਪ ਵਿਚ ਸਹੋਤਾ ਸਿੰਘ, ਸੁਪਰਡੈਂਟ, ਰਾਜਦੀਪ ਬਰਾੜ ਵੀ ਹਾਜ਼ਰ ਸਨ। ਰਮਨੀਕ ਵਾਲੀਆ, ਪ੍ਰਧਾਨ ਬੈਂਗ ਸਮਾਜ ਸੇਵੀ ਸੰਸਥਾ, ਸਾਧੂ ਰਾਮ ਕੁਸਲਾ, ਅਰੁਣ ਗੁਪਤਾ, ਸੰਦੀਪ ਪ੍ਰਚੰਦਾ ਅਤੇ ਦਰਸ਼ਨ ਸਿੰਘ ਜੌੜਾ ਨੇ ਇਸ ਕੈਂਪ ਵਿਚ ਸਾਰੀਆਂ ਦਵਾਈਆਂ ਮੁਫ਼ਤ ਮੁਹਇਆ ਕਰਵਾਈਆਂ। ਇਸ ਕੈਂਪ ਵਿਚ ਲਗਭਗ 500 ਕੈਦੀਆਂ/ਹਵਾਲਾਤੀਆਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ ਡਾ.ਬੀ.ਆਰ ਗੁਪਤਾ (ਮੈਡੀਸਨ) ਡਾ. ਮੋਹਿਤ ਗਰਗ (ਆਰਥੋ) ਡਾ. ਰੀਤੂ, ਡਾ. ਪ੍ਰਤੀਕ ਗੁਪਤਾ, ਡਾ. ਸ਼ਿਸ਼ਿਰ ਜੈਨ ਨੇ ਕੈਦੀਆਂ/ਹਵਾਲਾਤੀਆਂ ਦਾ ਡਾਕਟਰੀ ਮੁਆਇਨਾ ਕੀਤਾ।ਇਸ ਤੋਂ ਇਲਾਵਾ ਸੀ.ਜੇ.ਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਗੇ ਦੱਸਿਆ ਕਿ ਜਦੋਂ ਇਨ੍ਹਾਂ ਟੈਸਟਾਂ ਦੀ ਰਿਪੋਰਟ ਆ ਜਾਵੇਗੀ ਤਾਂ ਉਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਕੈਦੀਆਂ ਨੂੰ ਸਹੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਕੈਦੀਆਂ ਨੂੰ ਦੱਸਣ ਲਈ ਹਸਪਤਾਲ ਵਿਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ ਕਿ ਉਹ ਆਪਣੀ ਸਿਹਤ ਸੰਭਾਲ ਕਰਕੇ ਜੇਲ੍ਹ ਅੰਦਰ ਸਿਹਤੰਮਦ ਰਹਿਣ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਕਿਵੇਂ ਯੋਗਾ ਕਰਕੇ ਆਪਣੀ ਸਿਹਤ ਅਤੇ ਦਿਮਾਗ ਨੂੰ ਠੀਕ ਰੱਖ ਸਕਦੇ ਹਨ।ਇਸ ਉਪਰੰਤ ਜਨਾਨਾ ਅਹਾਤਾ ਵਿਖੇ ਵੀ ਇਸ ਤਰ੍ਹਾਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media