Friday, October 2, 2026

ਬਾਬਾ ਫ਼ਰੀਦ ਕਾਲਜ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 13 ਵਿਦਿਆਰਥੀ ਨੌਕਰੀ ਲਈ ਚੁਣੇ

PPN0312201712ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫਰੀਦ ਗਰੁੱਪ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵਲੋਂ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 13 ਵਿਦਿਆਰਥੀਆਂ ਦੀ ਹਾਲ ਹੀ ਵਿੱਚ ਪ੍ਰਮੂੱਖ ਕੰਪਨੀਆਂ ਨੇ ਭਰਤੀ ਕੀਤੀ ਹੈ ਜਿਨ੍ਹਾਂ ਵਿੱਚ ਆਟੋਕੋਪ ਇੰਡੀਆ ਪ੍ਰਾਈਵੇਟ ਲਿਮ., ਬਰੂਕੋਡ ਟੈਕਨਾਲੋਜੀਜ਼, ਇੰਟਰਸਾਫ਼ਟ ਸਲੂਸ਼ਨ, ਟੌਕਸ਼ਲ ਟੈਕਨਾਲੋਜੀ, ਚਿਕਮਿਕ, ਜ਼ੈਨੋਨ ਸਟੈਕ ਅਤੇ ਸਕੋਪ ਟੈਲੀਕਾਮ ਪ੍ਰਾਈਵੇਟ ਲਿਮ. ਆਦਿ ਕੰਪਨੀਆਂ ਸ਼ਾਮਲ ਹਨ। ਇਹਨਾਂ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਦੌਰਾਨ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਐਪਟੀਚਿਊਡ ਟੈਸਟ ਲਿਆ ਅਤੇ ਫਿਰ ਇੰਟਰਵਿਊ ਕੀਤੀ।ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਆਈ.ਟੀ ਇੰਡਸਟਰੀ ਨਾਲ ਸਬੰਧਤ ਸਮਝ ਅਤੇ ਜਾਣਕਾਰੀ ਤੋਂ ਕੰਪਨੀਆਂ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ।13 ਵਿਦਿਆਰਥੀ ਨੌਕਰੀ ਲਈ ਚੁਣੇ ਗਏ।ਜਿਸ ਵਿੱਚ ਆਟੋਕੋਪ ਇੰਡੀਆ ਪ੍ਰਾਈਵੇਟ ਲਿਮ. ਨੇ ਬੀ.ਟੈੱਕ (ਈ.ਸੀ.ਈ.) ਦੇ 3 ਵਿਦਿਆਰਥੀਆਂ ਦੀ ਭਰਤੀ ਕੀਤੀ, ਬਰੂਕੋਡ ਟੈਕਨਾਲੋਜੀਜ਼ ਨੇ ਬੀ.ਟੈਕ (ਸੀ.ਐਸ.ਈ/ ਆਈ.ਟੀ) ਦੇ 2 ਵਿਦਿਆਰਥੀਆਂ ਦੀ ਭਰਤੀ ਕੀਤੀ, ਇੰਟਰਸਾਫ਼ਟ ਸਲੂਸ਼ਨ ਨੇ ਬੀ.ਟੈੱਕ.(ਸੀ.ਐਸ.ਈ/ਆਈ.ਟੀ) ਦੇ 5 ਵਿਦਿਆਰਥੀਆਂ ਦੀ ਚੋਣ ਕੀਤੀ ਜਦੋਂ ਕਿ ਟੌਕਸ਼ਲ ਟੈਕਨਾਲੋਜੀ ਨੇ ਬੀ.ਟੈਕ (ਸੀ.ਐਸ.ਈ/ਆਈ.ਟੀ) ਦੇ 4 ਵਿਦਿਆਰਥੀ ਚੁਣੇ ਹਨ। ਇਹਨਾਂ ਤੋਂ ਇਲਾਵਾ ਚਿਕਮਿਕ ਕੰਪਨੀ ਨੇ ਬੀ.ਟੈਕ (ਸੀ.ਐਸ.ਈ) ਦੇ 1 ਵਿਦਿਆਰਥੀ ਦੀ ਭਰਤੀ ਕੀਤੀ, ਸਕੋਪ ਟੈਲੀਕਾਮ ਨੇ ਬੀ. ਟੈਕ (ਇਲੈਕਟ੍ਰੀਕਲ. ਇੰਜ.) ਦੇ 1 ਵਿਦਿਆਰਥੀ ਦੀ ਚੋਣ ਕੀਤੀ ਹੈ ਜਦੋਂ ਕਿ ਜ਼ੈਨਨ ਸਟੈਕ ਨੇ ਵੀ ਬੀ.ਟੈਕ.(ਸੀ.ਐਸ.ਈ.) ਦੇ 1 ਵਿਦਿਆਰਥੀ ਦੀ ਚੋਣ ਕੀਤੀ ਹੈ।ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply