Thursday, March 26, 2026

ਇੰਡੀਆ ਹਾਈਪਰਟੈਨਸ਼ਨ ਮੈਨੇਜਮੈਂਟ ਇਨੀਸ਼ੀਏਟਿਵ ਪ੍ਰੋਗਰਾਮ 1 ਜਨਵਰੀ ਤੋਂ

ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਵਲੋਂ ਇੰਡੀਆ ਹਾਈਪਰਟੈਨਸ਼ਨ ਮਨੇਜਮੈਂਟ ਇਨੀਸ਼ੀਏਟਿਵ PPN0412201704ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਬਠਿੰਡਾ ਵਿਖੇ ਐਸ.ਐਮ.ਓ, ਐਮ.ਓ ਅਤੇ ਪੈਰਾਮੈਡੀਕਲ ਦੀ ਟ੍ਰੇਨਿੰਗ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ ਰੇਖ ਹੇਠ ਸ਼ੁਰੂ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾ ਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਚੰਡੀਗੜ੍ਹ ਤੋਂ ਪਹੁੰਚੇ ਡਾ. ਬਦੀਸ਼ਾ ਹਾਜਰ ਸਨ। ਇਸ ਟ੍ਰੇਨਿੰਗ ਵਿੱਚ 35 ਦੀ ਕਰੀਬ ਫਾਰਮਾਸਿਸਟ ਨੇ ਸ਼ਿਰਕਤ ਕੀਤੀ।ਡਾ. ਐਚ.ਐਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾਈਪਰਟੈਨਸ਼ਨ ਇੱਕ ਸਾਇਲੈਂਟ ਕਿਲਰ ਹੈ।ਇਹ ਪ੍ਰੋਜੈਕਟ ਭਾਰਤ ਸਰਕਾਰ ਵਲੋਂ 1 ਜਨਵਰੀ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਪ੍ਰੋਜੈਕਟ ਤਹਿਤ 18 ਸਾਲ ਤੋਂ ਉਪਰ ਦੀ ਉਮਰ ਦੇ ਹਰ ਵਿਅਕਤੀ ਸਕਰੀਨਿੰਗ ਕੀਤੀ ਜਾਵੇਗੀ।ਸਕਰੀਨਿੰਗ ਦੌਰਾਨ ਜਿਸ ਵਿਅਕਤੀ ਦਾ ਬਲੱਡ ਪ੍ਰੈਸ਼ਰ 140/90 ਤੋਂ ੳਪਰ ਹੋਏਗਾ, ਉਸ ਵਿਅਕਤੀ ਦਾ ਇਸ ਪ੍ਰਾਜ਼ੈਕਟ ਅਧੀਨ ਦਿੱਤੇ ਗਏ ਪ੍ਰੋਟੋਕੋਲ ਮੁਤਾਬਿਕ ਇਲਾਜ ਸ਼ੁਰੁ ਕੀਤਾ ਜਾਵੇਗਾ ਅਤੇ ਉਸ ਵਿਅਕਤੀ ਦਾ ਫਾਲੋਅੱਪ ਵੀ ਕੀਤਾ ਜਾਵੇਗਾ।ਦਵਾਈ ਨਾਲ ਮਰੀਜ਼ ਦੀ ਸਿਹਤ `ਤੇ ਕੀ ਅਸਰ ਪੈ ਰਿਹਾ ਹੈ, ਉਸ ਅਨੁਸਾਰ ਦਵਾਈ ਘਟਾਈ/ ਵਧਾਈ ਜਾ ਸਕਦੀ ਹੈ।ਡਾ. ਐਚ.ਐਨ ਸਿੰਘ ਨੇ ਦੱਸਿਆ ਕਿ 1.6 ਮਿਲੀਅਨ ਮੌਤਾਂ ਹਰ ਸਾਲ ਸਾਡੇ ਦੇਸ਼ ਵਿੱਚ ਹਾਈਪਰਟੈਨਸ਼ਨ ਕਾਰਨ ਹੋ ਰਹੀਆਂ ਹਨ।ਉਨ੍ਹਾ ਦੱਸਿਆ ਕਿ ਪੰਜਾਬ ਦੀ ਲਗਭਗ 35 ਲੱਖ ਦੇ ਕਰੀਬ ਪਾਪੂਲੇਸ਼ਨ ਹਾਈਪਰਟੈਨਸ਼ਨ ਤੋਂ ਪ੍ਰਭਾਵਿਤ ਹੈ।ਉੋਨ੍ਹਾ ਕਿਹਾ ਕਿ ਨਿਯਮਬੱਧ ਦਵਾਈ ਨਾਲ ਇਸ ਬਿਮਾਰੀ ਤੇ ਕਾਬਾ ਪਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਨਿੰਮੀ-ਨਿੰਮੀ ਸਿਰ ਦਰਦ, ਮੱਥੇ ਵਿਚ ਪੀੜ, ਥਕਾਵਟ, ਅੱਖਾਂ ਅੱਗੇ ਹਨੇਰਾ ਆਉਣਾ, ਨਜ਼ਰ ਦਾ ਘਟਣਾ ਇਸ ਦੇ ਲੱਛਣ ਹੋ ਸਕਦੇ ਹਨ।ਇਸ ਮੌਕੇ ਡਾ. ਕੁੰਦਨ ਕੁਮਾਰ ਪਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਅਧੀਨ ਫਾਰਮਾਸਿਸਟ, ਐਨ.ਸੀ.ਡੀ ਸਟਾਫ, ਆਰ.ਐਮ.ਓ, ਐਸ.ਐਮ.ਓ ਅਤੇ ਮੈਡੀਕਲ ਸਟਾਫ ਨੂੰ ਚਾਰ ਬੈਚ ਵਿਚ ਇਹ ਟ੍ਰੇਨਿੰਗ ਦਿੱਤੀ ਜਾਵੇਗੀ।ਬਲਾਕ ਪੱਧਰ `ਤੇ ਵੀ ਪੈਰਾਮੈਡੀਕਲ ਸਟਾਫ ਨੂੰ ਇਸ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply