Sunday, September 6, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੰਜੀਕਿ੍ਰਤ ਉਸਾਰੀ ਕਿਰਤੀਆਂ ਲਈ ਸਕੀਮਾਂ ਦੀ ਦਿੱਤੀ ਜਾਣਕਾਰੀ

ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਪਰਮਜੀਤ ਸਿੰਘ ਜ਼ਿਲ੍ਹਾ ਕਾਨੂੰਨੀ PPN0412201705ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਖਾਸਤੌਰ ਤੇ ਮੈਡਮ ਸਾਕਸ਼ੀ ਸਾਹਨੀ, ਐਸ.ਡੀ.ਐਮ ਦੀ ਮਦਦ ਨਾਲ ਕਈ ਤਰ੍ਹਾਂ ਦੇ ਮਹਿਕਮਿਆਂ ਸੰਬੰਧੀ ਪਿੰਡ ਜੋਗਾਨੰਦ ਵਿਖੇ ਕੈਂਪ ਲਗਵਾਇਆ।ਇਹ ਕੈਂਪ ਪਿੰਡ ਵਾਸੀਆਂ ਦੇ ਸਮਸਿਆਵਾਂ ਨੂੰ ਸੁਲਝਾਉਣ ਸਬੰਧੀ ਕਰਵਾਇਆ ਗਿਆ।ਇਸ ਵਿਚ ਅਵਿਨਾਸ਼ ਕੌਰ, ਸੀ.ਡੀ.ਪੀ.ਓ ਨਥਾਣਾ, ਬਲਜੀਤ ਸਿੰਘ, ਲੇਬਰ ਇੰਸਪੈਕਟਰ, ਮਨਜੀਤ ਸਿੰਘ, ਪੰਚਾਇਤ ਸਕੱਤਰ, ਮੱਖਣ ਸਿੰਘ ਬੀ.ਡੀ.ਪੀ.ਓ ਵੀ ਹਾਜ਼ਰ ਸਨ।ਸੁਖਜੀਤ ਸਿੰਘ, ਨਾਇਬ ਤਹਿਸੀਲਦਾਰ ਨੇ ਸਾਰੇ ਕੈਂਪ ਦੀ ਨਿਗਰਾਨੀ ਕੀਤੀ।ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ 200 ਤੋਂ ਵੱਧ ਪਿੰਡ ਵਾਸੀਆਂ ਨੇ ਇਸ ਕੈਂਪ ਦਾ ਫਾਇਦਾ ਲਿਆ।ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਮਾਨਯੋਗ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਗਰੀਬ ਲੋਕਾਂ ਨੂੰ ਮੁਫ਼ਤ ਵਕੀਲ ਮੁਹਈਆ ਕਰਵਾਉਣਾ, ਲੋਕ ਅਦਾਲਤਾਂ ਅਤੇ ਮੀਡੀਏਸ਼ਨ ਰਾਹੀਂ ਸਮਝੌਤੇ ਕਰਵਾਉਣੇ, ਪਰਮਾਂਨੈਂਟ ਲੋਕ ਅਦਾਲਤਾਂ ਪੰਜੀਕਿ੍ਰਤ ਉਸਾਰੀ ਕਿਰਤੀਆਂ ਅਤੇ ਹੋਰ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬਲਜੀਤ ਸਿੰਘ, ਲੇਬਰ ਇੰਸਪੈਕਟਰ ਅਤੇ ਉਹਨਾਂ ਦੇ ਸਟਾਫ ਨੇ ਪੰਜੀਕਿ੍ਰਤ ਉਸਾਰੀ ਕਿਰਤੀਆਂ ਦੇ ਲਾਭਪਾਤਰੀ ਕਾਰਡ ਬਣਾਏ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਕੀਮਾਂ ਜਿਵੇਂ ਕਿ ਉਹਨਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜੀਫੇ, ਸ਼ਗਨ ਸਕੀਮ, ਮੈਡੀਕਲ ਸਹੂਲਤਾਂ ਦੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਪੰਜੀਕ੍ਰਿਤ ਉਸਾਰੀ ਇਹਨਾਂ ਸਕੀਮਾਂ ਦਾ ਲਾਭ ਲੈ ਸਕਦਾ ਹੈ।ਉਹਨਾਂ ਕਿਹਾ ਜਿਸ ਕਿਰਤੀ ਦੀ ਉਮਰ 18 ਤੋਂ 60 ਸਾਲ ਤੱਕ ਦੀ ਹੈ ਉਹਨਾਂ ਦਾ ਲਾਭਪਾਤਰੀ ਕਾਰਡ ਬਣ ਸਕਦਾ ਹੈ।ਜਿਸ ਦੀ ਇਕ ਸਾਲ ਦੀ ਰਾਸ਼ੀ 120 ਰੁਪਏ ਹੈ।ਉਹਨਾਂ  ਨੇ ਦਸਿਆ ਕਿ ਜ਼ਿਲ੍ਹਾ ਕਚਿਹਰੀ ਬਠਿੰਡਾ ਵਿਖੇ ਏ.ਡੀ.ਆਰ. ਸੈਂਟਰ (ਵਿਕਲਪੀ ਝਗੜਾ ਨਿਵਾਰਣ ਕੇਂਦਰ) ਬਣਿਆ ਹੋਇਆ ਹੈ।ਜਿਸ ਦੇ ਚੇਅਰਮੈਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹਨ।ਉਹਨਾਂ ਨੇ ਕਿਹਾ ਕੋਈ ਵੀ ਔਰਤ, ਅਨੁਸੂਚਿਤ ਜਾਤੀ, ਉਦਯੋਗਿਕ ਕਾਮੇ, ਬੱਚੇ, ਅਪਾਹਿਜ, ਹਵਾਲਾਤੀ/ ਕੈਦੀ, ਮਾਨਸਿਕ ਰੋਗੀ ਅਤੇ ਜੋ ਜਨਰਲ ਕੈਟਗਰੀ ਨਾਲ ਸਬੰਧ ਰੱਖਦਾ ਹੋਵੇ। ਉਸ ਦੀ ਸਲਾਨਾ ਆਮਦਨ 1,50,000/- ਤੋਂ ਘੱਟ ਹੈ, ਉਹ ਆਪਣੇ ਕੇਸ ਦੀ ਪੈਰਵੀ ਲਈ ਮੁਫ਼ਤ ਵਕੀਲ ਲੈ ਸਕਦਾ ਹੈ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply