Thursday, March 26, 2026

ਲੇਖਕ ਹਰਮਿੰਦਰ ਭੱਟ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕਿਤਾਬਾਂ ਭੇਟ

ਸੰਦੌੜ, 4 ਦਸੰਬਰ (ਪੰਜਾਬ ਪੋਸਟ- ਭੱਟ) – ਪੰਜਾਬੀ ਦੇ ਬਹੁ ਚਰਚਿਤ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਵਲੋਂ ਸਮਾਜਿਕ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ PPN0412201709ਵਿਚ ਸਮਰਪਿਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਆਪਣੀਆਂ ਪੁਸਤਕਾਂ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ।ਇਸ ਸੰਬੰਧ ਵਿਚ ਗੁਰਦਰਸ਼ਨ ਸਿੰਘ ਸਿੱਧੂ, ਪੈਰਾ ਸਾਈਕਲਿਸਟ ਜਗਵਿੰਦਰ ਸਿੰਘ, ਲੇਖਕ ਚਰਨਦਾਸ ਸੌਂਦ, ਲੇਖਕ ਅਮਨ ਕੈਨੇਡਾ, ਬਾਬਾ ਮਹੰਤ ਹਰਪਾਲ ਦਾਸ, ਲੇਖਕ ਗੁਰਜੰਟ ਪਟਿਆਲਾ ਨੇ ਕਿਹਾ ਕਿ ਲੇਖਕ ਹਰਮਿੰਦਰ ਸਿੰਘ ਭੱਟ ਨੇ ਤਕਨੀਕੀ ਗਿਆਨ ਦੇ ਵਿੱਚ ਬਤੌਰ ਲੇਖਕ ਜੋ ਕਾਰਜ ਕੀਤਾ ਹੈ, ਉਹ ਨਾ ਭੁੱਲਣਯੋਗ ਹੈ।ਹਰਮਿੰਦਰ ਭੱਟ ਨੇ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ, ਜੋ ਇਸ ਪੇਂਡੂ ਖੇਤਰ ਦੇ ਵਿੱਚ ਵੱਡਾ ਕਾਰਜ ਹੈ।ਇਸ ਲਈ ਇਹਨਾਂ ਦੀ ਜਿੰਨੀ ਸ਼ਲਾਘਾ ਕਰੇ ਥੋੜ੍ਹੀ ਹੈ।ਉਨ੍ਹਾਂ ਕਿਹਾ ਕਿ ਲੇਖਕ ਦੁਆਰਾ ਲਿਖੀਆਂ ਗਈਆਂ ਨਵੀਆਂ ਪੁਸਤਕਾਂ ਤੋਂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਬਹੁਤ ਲਾਭ ਲੈ ਸਕਣਗੇ ਕਿਉਂਕਿ ਪ੍ਰਾਇਮਰੀ ਦੇ ਵਿੱਚ ਅਜਿਹੀ ਕੋਈ ਵੀ ਪੁਸਤਕ ਨਹੀਂ ਹੈ ਜੋ ਵਿਦਿਆਰਥੀਆਂ ਦੇ ਕੰਪਿਊਟਰ ਸਿੱਖਣ ਲਈ ਸਹਾਈ ਹੋ ਸਕੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply