Thursday, March 26, 2026

ਅਧਿਆਪਕ ਨੇ ਆਪਣੇ ਪੱਲਿਓਂ ਬੱਚਿਆਂ ਨੂੰ ਦਿੱਤੀਆਂ ਵਰਦੀਆਂ

ਸੰਦੌੜ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੱਚਿਆਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ ਅਤੇ ਵਿਸੇਸ਼ ਲੋੜਾਂ ਵਾਲੀ ਸੰਸਥਾ ਰੌਸ਼ਨੀ PPN0412201710ਤੇ ਰਾਮਾਨੁਜਨ ਗਣਿਤ ਪ੍ਰੀਖਿਆ ਤੇ ਪੰਛੀ ਪਿਆਰੇ ਵਰਗੀਆਂ ਮੁਹਿੰਮਾਂ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਉਦਮੀ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ ਇੱਕ ਵਾਰ ਫਿਰ ਸਮਾਜ ਸੇਵਾ ਦਾ ਵੱਡਾ ਤੇ ਸਲਾਘਾਯੋਗ ਕਾਰਜ ਕੀਤਾ ਹੈ।ਉੇਹਨਾਂ ਨੇ ਤਿੰਨ ਦਰਜਨ ਕਰੀਬ ਅਜਿਹੇ ਬੱਚਿਆਂ ਨੂੰ ਵਰਦੀਆਂ ਆਪਣੀ ਨੇਕ ਕਮਾਈ ਵਿੱਚੋ ਦਾਨ ਕੀਤੀਆਂ ਹਨ ਜਿਹਨਾਂ ਨੂੰ ਸਰਕਾਰ ਵੱਲੋਂ ਵਰਦੀ ਨਹੀਂ ਮਿਲਦੀ ਹੈ।ਇਸ ਮੌਕੇ ਇਹਨਾਂ ਤਿੰਨ ਦਰਜਨ ਬੱਚਿਆਂ ਨੂੰ ਬਲਜੀਤ ਸਿੰਘ ਟਿੱਬਾ ਵੱਲੋਂ ਕੋਟੀਆਂ ਦਾਨ ਕੀਤੀਆਂ ਗਈਆਂ ਹਨ।ਇਸ ਸਮਾਗਮ ਮੌਕੇ ਸਕੂਲ ਮੁਖੀ ਹਰਜਿੰਦਰ ਸਿੰਘ ਧੂਰੀ, ਕੁਲਵਿੰਦਰ ਸਿੰਘ ਖੇੜੀ, ਮੱਘਰ ਸਿੰਘ, ਜਤਿੰਦਰ ਕੁਮਾਰ, ਧਲਵੀਰ ਸਿੰਘ, ਕਮੇਟੀ ਚੇਅਰਮੈਂਨ ਕੁਲਵੰਤ ਸਿੰਘ, ਅਮਨਦੀਪ ਖੌਰ, ਕਿਰਨਦੀਪ ਕੌਰ ਤੇ ਵੀਰਪਾਲ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply