ਸੰਦੌੜ, 4 ਦਸੰਬਰ (ਪੰਜਾਬ ਪੋਸਟ- ਭੱਟ) – ਪੰਜਾਬੀ ਦੇ ਬਹੁ ਚਰਚਿਤ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਵਲੋਂ ਸਮਾਜਿਕ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ
ਵਿਚ ਸਮਰਪਿਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਆਪਣੀਆਂ ਪੁਸਤਕਾਂ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ।ਇਸ ਸੰਬੰਧ ਵਿਚ ਗੁਰਦਰਸ਼ਨ ਸਿੰਘ ਸਿੱਧੂ, ਪੈਰਾ ਸਾਈਕਲਿਸਟ ਜਗਵਿੰਦਰ ਸਿੰਘ, ਲੇਖਕ ਚਰਨਦਾਸ ਸੌਂਦ, ਲੇਖਕ ਅਮਨ ਕੈਨੇਡਾ, ਬਾਬਾ ਮਹੰਤ ਹਰਪਾਲ ਦਾਸ, ਲੇਖਕ ਗੁਰਜੰਟ ਪਟਿਆਲਾ ਨੇ ਕਿਹਾ ਕਿ ਲੇਖਕ ਹਰਮਿੰਦਰ ਸਿੰਘ ਭੱਟ ਨੇ ਤਕਨੀਕੀ ਗਿਆਨ ਦੇ ਵਿੱਚ ਬਤੌਰ ਲੇਖਕ ਜੋ ਕਾਰਜ ਕੀਤਾ ਹੈ, ਉਹ ਨਾ ਭੁੱਲਣਯੋਗ ਹੈ।ਹਰਮਿੰਦਰ ਭੱਟ ਨੇ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ, ਜੋ ਇਸ ਪੇਂਡੂ ਖੇਤਰ ਦੇ ਵਿੱਚ ਵੱਡਾ ਕਾਰਜ ਹੈ।ਇਸ ਲਈ ਇਹਨਾਂ ਦੀ ਜਿੰਨੀ ਸ਼ਲਾਘਾ ਕਰੇ ਥੋੜ੍ਹੀ ਹੈ।ਉਨ੍ਹਾਂ ਕਿਹਾ ਕਿ ਲੇਖਕ ਦੁਆਰਾ ਲਿਖੀਆਂ ਗਈਆਂ ਨਵੀਆਂ ਪੁਸਤਕਾਂ ਤੋਂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਬਹੁਤ ਲਾਭ ਲੈ ਸਕਣਗੇ ਕਿਉਂਕਿ ਪ੍ਰਾਇਮਰੀ ਦੇ ਵਿੱਚ ਅਜਿਹੀ ਕੋਈ ਵੀ ਪੁਸਤਕ ਨਹੀਂ ਹੈ ਜੋ ਵਿਦਿਆਰਥੀਆਂ ਦੇ ਕੰਪਿਊਟਰ ਸਿੱਖਣ ਲਈ ਸਹਾਈ ਹੋ ਸਕੇ।
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media