ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਸਬਜ਼ੀ ਮੰਡੀ ਨਜ਼ਦੀਕ ਮਰਹੂਮ ਹਾਜੀ ਅਬਦੁਲ ਅਜ਼ੀਜ਼ ਦੇ ਸਾਹਿਬਜਾਦਿਆਂ ਵੱਲੋਂ
ਮਸਜਿਦ ਨੂੰ ਵਕਫ ਕੀਤੀ ਜਗ੍ਹਾ ਮਸਜਿਦ-ਏ-ਅਜ਼ੀਜ਼ ਦਾ ਨੀਂਹ ਪੱਥਰ ਅੱਜ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ-ਕਾਧਲਵੀ (ਮੁਫਤੀ-ਏ-ਆਜਮ ਪੰਜਾਬ) ਤੇ ਮੋਲਾਨਾ ਮੁਫਤੀ ਨਜ਼ੀਰ ਵੱਲੋਂ ਰੱਖਿਆ ਗਿਆ।ਇਸ ਮੌਕੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੁਫਤੀ ਇਰਤਕਾ-ਉਲ-ਹਸਨ-ਕਾਧਲਵੀ ਨੇ ਕਿਹਾ ਕਿ ਮਸਜਿਦਾਂ ਅੱਲ੍ਹਾ ਦਾ ਘਰ ਹਨ, ਇਹ ਲੋਕਾਂ ਦੀ ਨੈਤਿਕਤਾ ਵਿੱਚ ਆ ਰਹੀ ਗਿਰਾਵਟ ਨੂੰ ਨਿਯੰਤਰਣ ਕਰਨ ਦਾ ਕੰਮ ਕਰਦੀਆਂ ਹਨ।ਇੱਥੋਂ ਲੋਕ ਸਮਾਜ ਵਿੱਚ ਵਿਚਰਣ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਜਿਸ ਨਾਲ ਸਮਾਜ ਵਿੱਚ ਫੈਲ ਰਹੀਆਂ ਸੈਂਕੜੇ ਬੁਰਾਈਆਂ ਦਾ ਪਤਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਕੁਰਆਨ ਸਾਡਾ ਦੀਨੀ ਅਤੇ ਦੁਨਿਆਵੀ ਦੋਵੇਂ ਖੇਤਰਾਂ ਵਿੱਚ ਮਾਰਗ ਦਰਸ਼ਕ ਹੈ ਇਹ ਸਾਨੂੰ ਲਾਲਚ ਤੋਂ ਬਚਣ ਦੀ ਨਸੀਹਤ ਕਰਦਾ ਹੈ ਕਿਉਂਕਿ ਲਾਲਚ ਹੀ ਦੁਨੀਆਂ ਵਿੱਚ ਸਾਰੇ ਝਗੜੇ ਫਸਾਦਾਂ ਦੀ ਜੜ ਹੈ।ਉਨ੍ਹਾਂ ਕਿਹਾ ਕਿ ਕੁਰਆਨ ਸਾਨੂੰ ਸਬਰ ਸੰਤੋਖ ਨਾਲ ਜਿੰਦਗੀ ਬਤੀਤ ਕਰਣ ਦੀ ਸਿੱਖਿਆ ਦਿੰਦਾ ਹੈ।ਸਬਰ ਸੰਤੋਖ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ।ਉਨ੍ਹਾਂ ਕਿਹਾ ਕਿ ਉਹ ਲੋਕ ਹੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ ਜੋ ਬਿਨ੍ਹਾਂ ਕਿਸੇ ਲਾਲਚ ਦੇ ਸਖਤ ਮਿਹਨਤ ਕਰਦੇ ਹਨ।ਮੁਫਤੀ-ਏ-ਆਜ਼ਮ ਪੰਜਾਬ ਇਰਤਕਾ ਉਲ ਹਸਨ ਕਾਂਧਲਵੀ ਨੇ ਕਿਹਾ ਕਿ ਮਨੁੱਖ ਜੇਕਰ ਅਪਣੀਆਂ ਇਛਾਵਾਂ ਤੇ ਕਾਬੂ ਕਰ ਲਵੇ ਤਾਂ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਿਆ ਰਹਿ ਸਕਦਾ ਹੈ ਅਤੇ ਸਦਭਾਵਨਾ ਵਾਲਾ ਜੀਵਨ ਬਤੀਤ ਕਰਦਾ ਹੈ।ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਡਾ. ਮੁਹੰਮਦ ਜਮੀਲ-ਉਰ-ਰਹਿਮਾਨ, ਕੋਂਸਲਰ ਚੋਧਰੀ ਮੁਹੰਮਦ ਬਸ਼ੀਰ, ਚੋਧਰੀ ਖੁਸ਼ੀ ਮੁਹੰਮਦ ਪੋਪਾ, ਚੋਧਰੀ ਮੁਹੰਮਦ ਹਲੀਮ, ਹਾਜੀ ਯਾਮੀਨ, ਹਾਜੀ ਉਮਰਦੀਨ, ਹਾਜੀ ਮੁਹੰਮਦ ਸਾਬਰ, ਮੁਹੰਮਦ ਸ਼ਹਿਬਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media