Friday, March 27, 2026

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪੈਨਸ਼ਨਰਾਂ ਨੇ ਕੀਤੀ ਗੇਟ ਰੈਲੀ

ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਪੈਨਸ਼ਨਰਾਂ ਵੱਲੋਂ ਪਾਵਰਕਾਮ ਦੇ PPN041220171166 ਕੇ.ਵੀ ਗਰਿੱਡ ਸੱਟਾ ਚੌਂਕ ਵਿਖੇ ਮੀਤ ਪ੍ਰਧਾਨ ਹਰਬੰਸ ਲਾਲ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਭੱਟੀਆ ਨੇ ਦੱਸਿਆ ਕਿ ਇਹ ਰੈਲੀ ਮਹੀਨਾ ਨਵੰਬਰ 2017 ਦੀ ਪੈਨਸ਼ਨ 04-12-2017 ਤੱਕ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ, ਉਸ ਦੇ ਰੋਸ ਵਜੋਂ ਇਹ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਪਾਵਰਕਾਮ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ।ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀ ਪੈਨਸ਼ਨ ਮਹੀਨੇ ਦੇ ਅਖ਼ੀਰਲੇ ਕੰਮਕਾਰ ਵਾਲੇ ਦਿਨ ਹੀ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪਾਈ ਜਾਇਆ ਕਰੇ।15-04-2010 ਨੂੰ ਕਾਰਪੋਰੇਸ਼ਨ ਨਾਲ ਹੋਏ ਸਮਝੌਤੇ ਅਨੁਸਾਰ ਪੈਨਸ਼ਨ ਫੰਡ ਟਰੱਸਟ ਰਾਹੀਂ ਪੈਨਸ਼ਨ ਦੀ ਅਦਾਇਗੀ ਕੀਤੀ ਜਾਣੀ ਯਕੀਨੀ ਬਣਾਈ ਜਾਵੇ।ਪੈਨਸ਼ਨਰਾਂ ਦੀ ਚਿਰਾਂ ਤੋਂ ਲਟਕੀ ਮੰਗ ਅਨੁਸਾਰ ਬਿਜਲੀ ਯੂਨਿਟਾਂ ਦੀ ਰਿਆਇਤ ਚਾਲੂ ਕੀਤੀ ਜਾਵੇ।ਪੰਜਾਬ ਜੱਥੇਬੰਦੀ ਦੇ ਫੈਸਲੇ ਅਨੁਸਾਰ ਜੇਕਰ ਪਾਵਰਕਾਮ ਮੈਨੇਜਮੈਂਟ ਵਲੋਂ 04-12-2017 ਤੱਕ ਪੈਨਸ਼ਨ ਖਾਤਿਆਂ ਵਿੱਚ ਨਹੀਂ ਪਾਈ ਗਈ ਤਾਂ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ। ਰੈਲੀ ਦੌਰਾਨ ਹੀ ਮ੍ਰਿਤਕ ਮੁਹੰਮਦ ਰਫੀਕ ਏ.ਐਲ.ਐਮ ਦੀ ਵਿਧਵਾ ਨੂੰ ਜੱਥੇਬੰਦੀ ਵੱਲੋਂ 5000/- ਰੁਪਏ ਦੀ ਰਾਸ਼ੀ ਬਤੌਰ ਸਹਾਇਤਾ ਦਿੱਤੀ ਗਈ।ਜੱਥੇਬੰਦੀ ਦੇ ਫ਼ੈਸਲੇ ਅਨੁਸਾਰ ਜੇਕਰ ਕਿਸੇ ਸੇਵਾ-ਮੁਕਤ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸਹਾਇਤਾ ਰਾਸ਼ੀ ਜੱਥੇਬੰਦੀ ਵੱਲੋਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਦਿੱਤੀ ਜਾਂਦੀ ਹੈ।ਰੈਲੀ ਨੂੰ ਸ਼੍ਰੀ ਪਰਮਜੀਤ ਸ਼ਰਮਾ, ਹਰਬੰਸ ਲਾਲ, ਬਲਵੀਰ ਸਿੰਘ, ਅਨਵਾਰ ਅਹਿਮਦ, ਗੁਰਨਾਮ ਸਿੰਘ, ਹਰਭਜਨ ਰਾਮ ਸਿੰਗਲਾ, ਮਿਰਜਾ ਸਿੰਘ, ਨਿਰਮਲ ਸਿੰਘ, ਲਛਮਣ ਸਿੰਘ, ਚਮਕੌਰ ਸਿੰਘ, ਬਸ਼ੀਰ ਉਲ ਹੱਕ ਆਦਿ ਵੱਲੋਂ ਸੰਬੋਧਨ ਕੀਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply