ਮਾਲੇਰਕੋਟਲਾ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਆਰੰਭੇ ਸਾਂਝੇ ਸੰਘਰ
ਦੌਰਾਨ ਫ਼ਰੀਦਕੋਟ ਜੇਲ ਵਿੱਚ ਬੰਦ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਦੇ ਤਿੰਨ ਵਿੱਚ ਕੇਵਲ ਇੱਕ ਆਗੂ ਦੀ ਮੁਲਾਕਾਤ ਕਰਵਾਈ ਗਈ।ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਫੈਡਰੇਸ਼ਨ ਦੇੇ ਗੁਰਪ੍ਰੀਤ ਸਿੰਘ ਮੋਢੀ ਸਿਧਾਣਾ ਦੀ ਮੁਲਾਕਾਤ ਨਾ ਕਰਵਾਉਣ `ਤੇ ਐਕਸ਼ਨ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣ ਕਰਾਰ ਦਿੱਤਾ।ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਵਲੋਂ ਅੱਜ ਇਥੋਂ ਜਾਰੀ ਇਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਜੇਲ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਅੱਜ ਸਵੇਰੇ ਐਕਸ਼ਨ ਕਮੇਟੀ ਵਲੋਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਲੇਖਕ ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ ਤੇ ਮੋਢੀ ਸਿਧਾਣਾ ਮੁਲਾਕਾਤ ਕਰਨ ਗਏ, ਪਰ ਜੇਲ ਵਿੱਚ ਜੇਲ ਪ੍ਰਸ਼ਾਸਨ ਨਾਲ ਉਸ ਸਮੇਂ ਤਲਖ਼ੀ ਹੋਈ ਜਦੋਂ ਉਹਨਾਂ ਨੇ ਸਾਰਿਆਂ ਨੂੰ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਕਮੇਟੀ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਤਾਂ ਬਾਅਦ ਦੁਪਹਿਰ ਤੱਕ ਇਕੱਲੇ ਬਲਜਿੰਦਰ ਸਿੰਘ ਬਾਗ਼ੀ ਦੀ ਮੁਲਾਕਾਤ ਹੀ ਕਰਵਾਈ ਗਈ, ਇਸ ਮੁਲਾਕਾਤ ਦੌਰਾਨ ਲੱਖਾ ਸਿਧਾਣਾ ਨੇ ਜੇਲ ਪ੍ਰਸ਼ਾਸਨ `ਤੇ ਉਸ ਨੂੰ ਬੇਵਜ਼ਾ ਜਲੀਲ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆ ਕਿਹਾ ਕਿ ਇਸ ਸਭ ਕੁੱਝ ਦੇ ਬਾਵਜੂਦ ਉਹ ਚੜਦੀ ਕਲਾਂ ਵਿੱਚ ਹਨ।ਉਹਨਾਂ ਨੌਜਵਾਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਮਾਣ ਸਨਮਾਨ ਬਹਾਲ ਕਰਵਾਉਣ ਲਈ ਆਰੰਭੇ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਐਕਸਨ ਕਮੇਟੀ ਵੱਲੋਂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿੱਲ ਕਲਾਂ, ਸੁਰਿੰਦਰ ਸਿੰਘ ਨਥਾਣਾ, ਮਨਪ੍ਰੀਤ ਸਿੰਘ ਨਿੱਕਾ ਸਿਧਾਣਾ, ਐਚ.ਐਸ ਹਮੀਦਾ, ਰਾਜਵਿੰਦਰ ਸਿੰਘ ਰਾਏਖਾਨਾ ਆਦਿ ਸਾਰੀ ਟੀਮ ਨੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਗੁਰਪ੍ਰੀਤ ਸਿਘ ਮੋਢੀ ਸਿਧਾਣਾ ਦੀ ਲੱੱਖਾ ਸਿਧਾਣਾ ਨਾਲ ਮੁਲਾਕਾਤ ਨਾ ਕਰਵਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਉਹ ਇਸ ਮਸਲੇ ਨੂੰ ਪੰਜਾਬ ਹਿਊਮਨ ਆਰਗਾਈਨੇਸਜ਼ ਤੇ ਮਨੁੱਖੀ ਅਧਿਕਾਰ ਸੰਗਠਨ ਚੰਡੀਗੜ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਣਗੇ।ਕਮੇਟੀ ਨੇ ਪਿੰਡ ਸਿਧਾਣਾ `ਚ ਸਿਧਾਣਾ ਪਰਿਵਾਰ ਤੇ ਫੈਡਰੇਸ਼ਨ ਦੇ ਵਰਕਰਾਂ ਨੂੰ ਇਸ ਸਾਰੀ ਹਾਲਤ ਤੋਂ ਜਾਣੂ ਕਰਵਾਇਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media