ਪਠਾਨਕੋਟ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਰੈਡ ਕਰਾਸ, ਅੰਬੇਦਕਰ ਭਵਨ ਅਤੇ ਪੁਲਿਸ ਲਾਈਨ ਬਣਾਉਂਣ ਲਈ ਨਵੇਂ ਪ੍ਰੋਜੈਕਟ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ ਯੋਜਨਾ ਸਰਕਾਰ ਨੂੰ ਭੇਜੀ ਗਈ ਸੀ। ਅੱਜ ਉਕਤ ਪ੍ਰੋਜੈਕਟਾਂ ਦੇ ਲਈ ਪੁੱਡਾ ਵੱਲੋਂ ਸਪੈਸ਼ਲ ਟੀਮ ਪਠਾਨਕੋਟ ਪਹੁੰਚੀ ਅਤੇ ਉਕਤ ਪ੍ਰੋਜੈਕਟਾਂ ਦੇ ਲਈ ਪੁੱਡਾ ਅਧੀਨ ਆਉਂਦੇ ਵੱਖ ਵੱਖ ਸਥਾਨਾਂ ਦਾ ਦੋਰਾ ਇਸ ਟੀਮ ਵੱਲੋਂਕੀਤਾ ਗਿਆ।
ਇਸ ਸਬੰਧ ਵਿੱਚ ਸ਼੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦੇ ਦਫਤਰ ਵਿਖੇੇ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)ਪਠਾਨਕੋਟ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਪੁੱਡਾ ਵੱਲੋਂ ਆਈ ਵਿਸ਼ੇਸ ਟੀਮ ਵਿੱਚ ਪੁੱਡਾ ਅਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ ਸ. ਤਜਿੰਦਰ ਪਾਲ ਸਿੰਘ ਸੰਧੂ ਸਹਾਇਕ ਮੁੱਖ ਪ੍ਰਬੰਧਕ ,ਸ. ਨਰਿੰਦਰਜੀਤ ਸਿੰਘ ਐਕਸੀਅਨ ਸਿਵਲ, ਸ. ਯੋਧਾ ਸਿੰਘ ਐਕਸੀਅਨ ਪਬਲਿਕ ਹੈਲਥ , ਸ. ਅਮੋਲਕ ਸਿੰਘ ਜਿਲ੍ਹਾ ਟਾਊਨ ਪਲਾਨਰ, ਸ. ਜਗਪ੍ਰੀਤ ਸਿੰਘ ਪਲਾਨਿੰਗ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਸਭ ਤੋਂ ਪਹਿਲਾ ਉਪਰੋਕਤ ਤਿੰਨ ਪੋ੍ਰਜੈਕਟਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਪੁੱਡਾ ਵੱਲੋਂ ਆਈ ਸਪੈਸ਼ਲ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਕਤ ਪੋ੍ਰਜੈਕਟਾਂ ਨੂੰ ਲੈ ਕੇ ਵੱਖ ਵੱਖ ਸਥਾਨਾਂ ਦਾ ਦੋਰਾ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪੁੱਡਾ ਅਧੀਨ ਆਉਂਦੀ ਖਾਲੀ ਪਈ ਭੂਮੀ ਨੂੰ ਵਧੀਆ ਢੰਗ ਨਾਲ ਵਰਤੋਂ ਕਰਨ ਦੇ ਲਈ ਤਿੰਨ ਪੋ੍ਰਜੈਕਟ ਉਲੀਕੇ ਗਏ ਹਨ। ਜਿਸ ਅਧੀਨ ਪੁਲਿਸ ਲਾਈਨ ਲਈ ਕਰੀਬ 13 ਏਕੜ, ਰੈਡ ਕਰਾਸ ਲਈ ਕਰੀਬ ਡੇਢ ਏਕੜ ਅਤੇ ਅੰਬੇਦਕਰ ਭਵਨ ਲਈ ਕਰੀਬ 1 ਏਕੜ ਜਮੀਨ ਦੀ ਲੋੜ ਹੈ । ਉਨ੍ਹਾਂ ਦੱਸਿਆ ਕਿ ਉਕਤ ਯੋਜਨਾਂ ਬਣਾ ਕੇ ਸਰਕਾਰ ਨੂੰ ਭੇਜੀ ਗਈ ਸੀ ਜਿਸ ਅਧੀਨ ਅੱਜ ਵੱਖ ਵੱਖ ਸਥਾਨਾਂ ਦਾ ਦੋਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਉਕਤ ਤਿੰਨ ਪ੍ਰੋਜੈਕਟਾਂ ਨੂੰ ਲੈ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਸਰਕਾਰ ਵੱਲੋਂ ਪ੍ਰਵਾਨਗੀ ਆਉਂਣ ਤੇ ਉਕਤ ਤਿੰਨ ਪੋ੍ਰਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media