ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਬਾਲੀਵੁੱਡ ਕਲਾਕਾਰ ਦਿਆ ਮਿਰਜ਼ਾ ਨੇ ਸਥਾਨਕ ਖੁਰਾਣਾ ਜਵੈਲਰੀ ਹਾਊਸ ਨਾਲ ਹੀਰਿਆਂ ਦੀ ਨਾਮੀ ਗਰਾਮੀ ਕੰਪਨੀ ਫਾਰਅੇਵਰਮਾਰਕ ਦੀ ਭਾਈਵਾਲੀ ਦੇ ਜਸ਼ਨ ਵਿੱਚ ਹਿੱਸਾ ਲੈਂਦਿਆਂ ਫਾਰਐਵਰਮਾਰਕ ਦੇ ਹੀਰਿਆਂ ਨਾਲ ਸੁਸੱਜਿਤ ਖੁਰਾਣਾ ਜਵੈਲਰੀ ਹਾਊਸ ਗਹਿਣਿਆਂ ਦਾ ਪ੍ਰਦਰਸ਼ਨ ਕੀਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਆ ਮਿਰਜ਼ਾ ਨੇ ਕਿਹਾ ਕਿ ਹੀਰੇ ਔਰਤ ਦੀ ਸੁੰਦਰਤਾ ਅਤੇ ਸ਼ਖਸ਼ੀਅਤ ਨੂੰ ਚਾਰ ਚੰਨ ਲਾਉਂਦੇ ਹਨ।ਉਨਾਂ ਕਿਹਾ ਕਿ ਪਹਿਲਾਂ ਹੀ ਮਿਆਰੀ ਤੇ ਅਸਲੀ ਗਹਿਣਿਆਂ ਦੇ ਵਿਕਰੇਤਾ ਖੁਰਾਣਾ ਜਵੈਲਰੀ ਹਾਊਸ ਦੇ ਵਿੱਲਖਣ ਡਿਜ਼ਾਇਨਾਂ `ਤੇ ਫਾਰਅੇਵਰਮਾਰਕ ਦੇ ਹੀਰੇ ਸ਼ਹਿਰੀਆਂ ਨੂੰ ਆਕਰਸ਼ਿਤ ਕਰਨਗੇ।ਫਾਰਅੇਵਰਮਾਰਕ ਦੇ ਇੰਡੀਆ ਪ੍ਰਧਾਨ ਸਚਿਨ ਜੈਨ ਨੇ ਕਿਹਾ ਕਿ ਉਹ ਹਮੇਸ਼ਾਂ ਮਾਨਤਾ ਪ੍ਰਾਪਤ ਜਵੈਲਰੀ ਵਿਕਰੇਤਾਵਾਂ ਨਾਲ ਸਾਂਝ ਪਾਉਂਦੇ ਹਨ ਅਤੇ ਉਨਾਂ ਦੇ ਬਰਾਂਡ ਵਪਾਰਕ ਤੇ ਸਮਾਜਿਕ ਸਰੋਕਾਰਾਂ `ਤੇ ਖਰੇ ਉਤਰਦੇ ਹਨ। ਉਨਾਂ ਦੱਸਿਆ ਕਿ ਕੰਪਨੀ ਵਲੋਂ ਬਿਹਤਰ ਕਵਾਲਿਟੀ ਦੇ ਹਰੇਕ ਹੀਰੇ `ਤੇ ਯੂਨੀਕ ਨੰਬਰ ਅੰਕਿਤ ਕੀਤਾ ਜਾਂਦਾ ਹੈ।ਇਸ ਮੌਕੇ ਚਰਨਜੀਤ ਖੁਰਾਣਾ, ਪੰਕਜ਼ ਖੁਰਾਣਾ, ਮਨੀਸ਼ ਖੁਰਾਣਾ ਅਤੇ ਪ੍ਰੇਰਣਾ ਖੁਰਾਣਾ ਵੀ ਮੌਜੂਦ ਸਨ।
ਹਿੰਦੀ ਫਿਲਮ ਪਦਮਾਵਤੀ ਬਾਰੇ ਛਿੜੇ ਵਿਵਾਦ ਨੂੰ ਫਾਲਤੂ ਦੱਸਦਿਆਂ ਉਘੀ ਬਾਲੀਵੁੱੱਡ ਹੀਰੋਇਨ ਦਿਆ ਮਿਰਜ਼ਾ ਨੇ ਕਿਹਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਅੀਜਹੇ ਵਿਵਾਦਾਂ ਦੀ ਬਜ਼ਾਏ ਦੇਸ਼ ਨੂੰ ਦਰਪੇਸ਼ ਹੋਰ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੋਣ।ਪੱਤਰਕਾਰਾਂ ਵਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਫਿਲਮੀ ਹੀਰੋਇਨ ਨੇ ਕਿਹਾ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ਵਿੱਚ ਕਈ ਤਰਾਂ ਦੇ ਵਿਗਾੜ ਪੈ ਰਹੇ ਹਨ। ਇਸ ਲਈ ਵਾਤਾਵਰਣ ਦੀ ਸਵੱਛਤਾ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਕਾਰਜ਼ ਬਹੁਤ ਜਰੂਰੀ ਹਨ।ੳੇੁਨਾਂ ਕਿਹਾ ਕਿ ਆਪਣਾ ਰਹਿਣ ਸਹਿਤ ਇਸ ਤਰਾਂ ਦਾ ਹੋਣਾ ਚਾਹੀਦਾ ਹੈ, ਜਿਸ ਨਾਲ ਕੂੜਾ ਕਰਕਟ ਅਤੇ ਪ੍ਰਦੂਸ਼ਣ ਘੱਟ ਫੈਲੇ।ਸਮੁੰਦਰਾਂ ਦਰਿਆਵਾਂ, ਨਦੀਆਂ ਤੇ ਨਹਿਰਾਂ ਵਿੱਚ ਪਲਾਸਟਿਕ ਦੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਉਨਾਂ ਨੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ `ਤੇ ਜੋਰ ਦਿਤਾ।ਗੁਰੂ ਨਗਰੀ ਨੂੰ ਅਧਿਆਤਮਕ ਨਗਰੀ ਦੱਸਦਿਆਂ ਉਨਾਂ ਕਿਹਾ ਇਥੇ ਆ ਕੇ ਉਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media