Friday, June 13, 2025
Breaking News

ਰੇਲਵੇ ਸਬੰਧੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇਗੀ ਆਮ ਆਦਮੀ ਪਾਰਟੀ

PPN240717
ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਮੰਗਾ ਨੂੰ ਲੈਕੇ ਰੇਲਵੇ ਸਟੇਸ਼ਨ ਦੇ ਮੂਹਰੇ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਵਲੋਂ ਸਾਂਝੇ ਮੋਰਚੇ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਅਦੋਲਨ ਦੀ ਹਮਾਇਤ ਕਰਦਿਆ ਅੱਜ ੨੫ ਜੁਲਾਈ ਨੂੰ ਆਮ ਆਦਮੀ ਪਾਰਟੀ ਭੁੱਖ ਹੜਤਾਲ ਤੇ ਬੈਠੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਫਾਜਿਲਕਾ ਜ਼ਿਲਾਂ ਕੌਸਲ ਕਮੇਟੀ ਦੇ ਮੈਂਬਰ ਤੇ ਮੰਡੀ ਲਾਧੂਕਾ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਘੁਰਕਾ ਨੇ ਦੱਸਿਆ ਕਿ ਨਾਰਦਰਨ ਰੇਲਵੇਂ ਪੈਸੰਜਰ ਸੰਮਤੀ ਅਤੇ ਸਾਂਝੇ ਮੋਰਚੇ ਵਲੋਂ ਰੇਲਵੇ ਸਬੰਧੀ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ‘ਚ 25 ਜੁਲਾਈ ਨੂੰ ਆਮ ਆਦਮੀ ਪਾਰਟੀ ਭੁੱਖ ਹੜਤਾਲ  ਤੇ ਬੈਠੇਗੀ। ਜਿਸ ਵਿੱਚ ਭਾਰੀ ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਵਰਕਰ ਭਾਗ ਲੈਣਗੇ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply