Sunday, March 23, 2025

ਵੱਖਰੀ ਗੁਰਦੁਆਰਾ ਕਮੇਟੀ ਦੇ ਮੈਂਬਰ ਕਾਂਗਰਸ ਨਾਲ ਮਿਲ ਕੇ ਸਿੱਖਾਂ ਵਿਚ ਪਾੜ ਨਾ ਪਾਉਣ- ਕਲਸਾਣੀ 

PPN240718
ਅੰਮ੍ਰਿਤਸਰ/ਕੁਰੂਕਸ਼ੇਤਰ, 24  ਜੁਲਾਈ (ਗੁਰਪ੍ਰੀਤ ਸਿੰਘ)- ਲੋਕਲ ਗੁਰਦੁਆਰਾ ਕਮੇਟੀ ਮਸਤਗੜ੍ਹ ਸ਼ਾਹਬਾਦ ਮਾਰਕੰਡਾ ਦੇ ਪ੍ਰਧਾਨ ਸ: ਸੁਖਵੰਤ ਸਿੰਘ ਕਲਸਾਣੀ, ਸ: ਬਲਦੇਵ ਸਿੰਘ ਡਾਡਲੂ ਸੀਨੀਅਰ ਮੀਤ ਪ੍ਰਧਾਨ ਅਤੇ ਸ: ਅਮਨਦੀਪ ਸਿੰਘ ਮੈਂਬਰ ਗੁਰਦੁਆਰਾ ਕਮੇਟੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ  ਕਿਹਾ ਹੈ ਕਿ ਹਰਿਆਣਾ ‘ਚ ਕਾਗਰਸ ਦੀ ਹੁੱਡਾ ਸਰਕਾਰ ਨਾਲ ਮਿਲ ਕੇ ਕੁਝ ਸਿੱਖਾਂ ਵਲੋਂ ਵੱਖਰੀ ਗੁਰਦੁਆਰਾ ਕਮੇਟੀ ਦੇ ਬਣਾ ਕੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿਸੇ ਕੀਮਤ ਤੇ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਖਰੀ ਕਮੇਟੀ ਬਨਾਉਣ ਵਾਲਿਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਤੁਹਾਡੇ ਕੋਲ ਕਾਂਗਰਸ ਦੀ ਝੋਲੀ ‘ਚ ਪੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਚੇਤੇ ਕਰਾਉਂਦਿਆਂ ਕਿਹਾ ਕਿ ਇਹ ਉਹੀ ਕਾਂਗਰਸ ਪਾਰਟੀ ਹੈ ਜਿਸ ਨੇ ਪਹਿਲਾਂ ਤੁਹਾਡਾ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਢਹਿ ਢੇਰੀ ਕਰਵਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਹਜਾਰਾਂ ਸੰਗਤਾਂ ਤੇ ਗੋਲੀਆਂ ਚਲਵਾ ਕੇ ਉਨ੍ਹਾਂ ਨੂੰ ਸਦਾ ਲਈ ਨੀਂਦ ਸੁਲਾ ਦਿੱਤਾ ਇਥੇ ਹੀ ਬਸ ਨਹੀਂ ਇਸੇ ਹੀ ਕਾਂਗਰਸ ਪਾਰਟੀ ਨੇ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਕਾਂਗਰਸੀ ਰਾਜਾਂ ਵਾਲੇ ਸੂਬਿਆਂ ਵਿਚ ਆਪਣੇ ਗੁੰਡਿਆਂ ਰਾਹੀਂ ਹਜ਼ਾਰਾਂ ਸਿੱਖਾਂ ਨੂੰ ਦੌੜਾ-ਦੌੜਾ ਕੇ ਉਨ੍ਹਾਂ ਦੇ ਗਲਾਂ ਵਿਚ ਟਾਇਰ ਪਾ ਕੇ ਜੀਂਦੇ ਜੀਅ ਅੱਗ ਲਗਾ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਧੀਆਂ ਭੈਣਾਂ ਦੀ ਇਜੱਤ ਲੁੱਟੀ ਗਈ। ਇਥੋਂ ਤਕ ਕਿ ਸੂਬਾ ਹਰਿਆਣਾ ਵਿਚ ਜਿਸ ਕਾਂਗਰਸ ਪਾਰਟੀ ਨਾਲ ਤੁਸੀ ਵੱਖਰੀ ਕਮੇਟੀ ਦੇ ਨਾਮ ਤੇ ਸਾਂਝ ਪਾ ਰਹੇ ਹੋ ਇਸੇ ਸੂਬੇ ਵਿਚ ਹੀ ਕਸਬਾ ਹੋਂਦਚਿੱਲੜ ਵਿਖੇ ਖੜੇ ਖੰਡਰ ਅਜ ਵੀ ਸਿੱਖਾਂ ਨਾਲ ਇਸ ਕਾਂਗਰਸ ਪਾਰਟੀ ਵਲੋਂ ਕਰਵਾਈ ਨਸਲ-ਕੁਸ਼ੀ ਦੀ ਕਹਾਣੀ ਬਿਆਨ ਕਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਇਨ੍ਹਾਂ ਲੋਕਾਂ ਨੂੰ ਸੱਤਾ ਦਾ ਲਾਲਚ ਹੈ ਤਾਂ ਇਹ ਹਰਿਆਣਾ ਦੇ ਸਿੱਖਾਂ ਦੀ ਲੋਕ ਕਚਹਿਰੀ ਵਿਚ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੀ ਜਨਰਲ ਚੌਣਾਂ ਵਿਚ ਲੋਕ ਫਤਵਾ ਪ੍ਰਾਪਤ ਕਰਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਬਣ ਕੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਦਾ ਹਿੱਸਾ ਬਣਨ ਪਰੰਤੂ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੇ ਭਾਗੀ ਨਾ ਬਣਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਗੁਰੂ ਪੰਥ ਨਾਲ ਮੱਥਾ ਲਾਇਆ ਹੈ ਉਹ ਸਦਾ ਲਈ ਹੀ ਕੌਮ ਦੇ ਨਕਸ਼ੇ ਤੋਂ ਮਿੱਟ ਗਿਆ ਹੈ। ਸ: ਸੁਖਵੰਤ ਸਿੰਘ ਕਲਸਾਣੀ ਨੇ ਇਨ੍ਹਾਂ ਵੱਖਰੀ ਕਮੇਟੀ ਦੇ ਮੈਂਬਰਾਂ ਨੂੰ ਰਾਏ ਦਿੰਦਿਆਂ ਕਿਹਾ ਕਿ ਕੌਮ ਦੇ ਵੱਡੇਰੇ ਹਿੱਤਾਂ ਖਾਤਰ ਨਿਮਰਤਾ ‘ਚ ਆਉਣ ਤੇ ਸਿੱਖ ਪੰਥ ਦੇ ਸਭ ਤੋਂ ਸਰਵਉੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਿਲ ਬੈਠ ਕੇ ਸੁਹਿਰਦਤਾ ਨਾਲ ਇਸ ਦਾ ਰਾਹ ਲਭਣ ਇਸ ਵਿਚ ਹੀ ਪੰਥ ਅਤੇ ਸਿੱਖ ਕੌਮ ਦੀ ਭਲਾਈ ਹੈ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …

Leave a Reply