ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਮੰਗਾ ਨੂੰ ਲੈਕੇ ਰੇਲਵੇ ਸਟੇਸ਼ਨ ਦੇ ਮੂਹਰੇ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਵਲੋਂ ਸਾਂਝੇ ਮੋਰਚੇ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਅਦੋਲਨ ਦੀ ਹਮਾਇਤ ਕਰਦਿਆ ਅੱਜ ੨੫ ਜੁਲਾਈ ਨੂੰ ਆਮ ਆਦਮੀ ਪਾਰਟੀ ਭੁੱਖ ਹੜਤਾਲ ਤੇ ਬੈਠੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਫਾਜਿਲਕਾ ਜ਼ਿਲਾਂ ਕੌਸਲ ਕਮੇਟੀ ਦੇ ਮੈਂਬਰ ਤੇ ਮੰਡੀ ਲਾਧੂਕਾ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਘੁਰਕਾ ਨੇ ਦੱਸਿਆ ਕਿ ਨਾਰਦਰਨ ਰੇਲਵੇਂ ਪੈਸੰਜਰ ਸੰਮਤੀ ਅਤੇ ਸਾਂਝੇ ਮੋਰਚੇ ਵਲੋਂ ਰੇਲਵੇ ਸਬੰਧੀ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ‘ਚ 25 ਜੁਲਾਈ ਨੂੰ ਆਮ ਆਦਮੀ ਪਾਰਟੀ ਭੁੱਖ ਹੜਤਾਲ ਤੇ ਬੈਠੇਗੀ। ਜਿਸ ਵਿੱਚ ਭਾਰੀ ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਵਰਕਰ ਭਾਗ ਲੈਣਗੇ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …