Saturday, September 26, 2026

ਰਫੀ ਦਰਸ਼ਨ ਰੋਡ ਸ਼ੋਅ ਨਾਲ ਮਨਾਇਆ ਜਾਵੇਗਾ ਗਾਇਕ ਮੁਹੰਮਦ ਰਫੀ ਦਾ ਜਨਮ ਦਿਨ

ਜਨਮ ਸਥਾਨ ਕੋਟਲਾ ਸੁਲਤਾਨ ਸਿੰਘ ਵਿਖੇ ਹੋਵੇਗਾ ਮੁੱਖ ਸਮਾਗਮ

PPN1012201715ਅੰਮਿ੍ਤਸਰ 10 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੁਹੰਮਦ ਰਫੀ ਮੰਚ ਵਲੋਂ ਹਰ ਸਾਲ ਵਾਂਗ ਇਸ ਵਾਰ ਵੀ ਮੁਹੰਮਦ ਰਫੀ ਸਾਬ ਦਾ ਜਨਮ ਦਿਹਾੜਾ ਵੱਡੇ ਪੱਧਰ `ਤੇ ਮਨਾਇਆ ਜਾਵੇਗਾ। ਪ੍ਰੈਸ ਕਾਨਫਰੰਸ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਰਫੀ ਮੰਚ ਦੇ ਚੇਅਰਮੈਨ ਉਲਫ਼ਤ ਬਟਾਲਵੀ ਅਤੇ ਪ੍ਰਧਾਨ ਰਾਜੇਸ਼ ਗਿੱਲ ਨੇ ਦੱਸਿਆ ਕਿ ਇਸ ਜਨਮ ਦਿਹਾੜੇ ਦੇ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪਹਿਲੀ ਵਾਰ ਰਫੀ ਦਰਸ਼ਨ ਰੋਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਾਸਤੇ `ਹਿਪ ਆਨ ਹੋਪ` ਬਸ ਨੂੰ ਫੁੱਲਾਂ ਨਾਲ ਸਜ਼ਾ ਕੇ ਰਫੀ ਸਾਬ ਦੇ ਚਿਤਰ ਉਸ `ਤੇ ਲਗਾਏ ਜਾਣਗੇ, ਬੱਸ `ਤੇ ਨਾਮਵਰ ਗਾਇਕ ਅਤੇ ਸਾਜਿੰਦੇ ਸਵਾਰ ਹੋਣਗੇ ਜਿਹੜੇ ਕਿ ਰਫੀ ਸਾਬ ਦੇ ਗੀਤਾਂ ਨਾਲ ਉਹਨਾਂ ਨੂੰ ਯਾਦ ਕਰਨਗੇ। ਉਲਫ਼ਤ ਬਟਾਲਵੀ ਨੇ ਦੱਸਿਆ ਕਿ 22 ਦਿਸੰਬਰ ਨੂੰ ਇਹ ਰਫੀ ਦਰਸ਼ਨ ਰੋਡ ਸ਼ੋਅ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਫੇਰ ਸਦਰ ਚੌਕ, ਰਿਆਲਟੋ ਚੌਕ ਅਤੇ ਲਾਰੰਸ ਰੋਡ ਤੋਂ ਹੁੰਦਾ ਹੋਇਆ ਮਜੀਠਾ, ਕੋਟਲਾ ਸੁਲਤਾਨ ਸਿੰਘ ਵਿਖੇ ਪਹੁੰਚੇਗਾ।ਇਸ ਰੋਡ ਸ਼ੋਅ ਦੌਰਾਨ ਅਤੇ ਮੁੱਖ ਸਮਾਗਮ ਵਿਚ ਗੋਲਡਨ ਗ੍ਰੇਟਸ, ਮੁੰਬਈ ਜਿਸ ਦੀ ਨੁਮਾਇੰਦਗੀ   ਕੌਸ਼ਿਕ ਕੋਠਾਰੀ ਕਰ ਰਹੇ ਹਨ ਦੇ ਕਲਾਕਾਰ ਰਫੀ ਸਾਬ ਦੇ ਗੀਤ ਪੇਸ਼ ਕਰਨਗੇ।ਇਹਨਾਂ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਨਾਮਵਰ ਗਾਇਕ ਪੁੱਜਣਗੇ।ਬੱਸ ਦੇ ਨਾਲ ਨਾਲ ਅਸ਼ੋਕ ਬੈਂਡ ਦੇ ਸਾਜਿੰਦੇ ਕਾਰਨਿਵਾਲ ਦੇ ਰੂਪ `ਚ ਨਾਲ ਚੱਲਣਗੇ।
ਇਸ ਮੌਕੇ ਮੰਚ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਦ    ਸਿਆ ਕਿ ਮੰਚ ਵਲੋਂ ਹਮੇਸ਼ਾਂ ਹੀ ਰਫੀ ਸਾਬ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਇਸ ਵਾਸਤੇ ਬਾਕਾਇਦਾ ਤੌਰ `ਤੇ 22 ਦਸੰਬਰ ਤੋਂ www.mohammadrafimanch.com ਸਾਈਟ ਤੇ ਆਨਲਾਈਨ ਵੋਟਿੰਗ ਕਾਰਵਾਈ ਜਾਵੇਗੀ ਤਾਂਕਿ ਵਿਸ਼ਵ ਭਰ ਵਿਚ ਫੈਲੇ ਉਹਨਾਂ ਦੇ ਮੁਰੀਦ ਆਪਣੀ ਇਹ ਮੰਗ ਇਕ ਸਾਂਝੇ ਮੰਚ ਤੇ ਰੱਖ ਸਕਣ. ਉਹਨਾਂ ਰਫੀ ਸਾਬ ਦੇ ਫੈਨਜ਼ ਨੂੰ ਅਪੀਲ ਕੀਤੀ ਕੇ 22 ਦਸੰਬਰ ਨੂੰ ਉਹ ਇਸ ਸਾਈਟ `ਤੇ ਜਾ ਕੇ ਰਫੀ ਸਾਬ ਦੇ ਹੱਕ `ਚ ਵੋਟ ਕਰਨ। ਇਸ ਮੌਕੇ ਮੁਹੰਮਦ ਰਫੀ ਮੰਚ ਦੇ ਉਪ ਚੇਅਰਮੈਨ ਪੀ ਕੁਮਾਰ, ਉਪ ਪ੍ਰਧਾਨ ਰਿੰਕੂ ਮਲਹੋਤਰਾ, ਜਨਰਲ ਸਕੱਤਰ, ਤੇਜ ਪਾਲ ਸਿੰਘ ਵੀ ਮੌਜੂਦ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply