
ਜੰਡਿਆਲਾ ਗੁਰੂ, 25 ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੋਂਸਲ ਅਧਿਕਾਰੀਆਂ ਵਲੋਂ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਸ਼ਹਿਰ ਵਿਚ ਸਾਰੇ ਬਾਜ਼ਾਰਾਂ ਵਿਚੋਂ ਨਜ਼ਾਇਜ਼ ਕਬਜੇ ਹਟਾ ਕੇ ਇਕ ਵਾਰ ਰਾਹਗੀਰਾਂ ਦੀ ਵਾਹ ਵਾਹ ਖੱਟੀ ਸੀ।ਸਭ ਤੋਂ ਜਿਆਦਾ ਖੁਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆ ਦੇ ਬਾਹਰ ਸਥਿਤ ਸ਼ਬਜੀ ਵਾਲਿਆ ਦੇ ਹਟਣ ਨਾਲ ਹੋਈ ਸੀ ਕਿਉਂਕਿ ਇਥੇ ਹਰ ਵਕਤ ਲੰਬਾ ਸਮਾਂ ਜਾਮ ਲੱਗਾ ਰਹਿੰਦਾ ਸੀ। ਜਾਮ ਦਾ ਮੁੱਖ ਕਾਰਨ ਸ਼ਬਜੀ ਵਾਲਿਆ ਵਲੋਂ ਸੜਕ ਉਪੱਰ ਕੀਤੇ ਹੋਏ ਨਜ਼ਾਇਜ਼ ਕਬਜੇ ਸਨ।ਇਸ ਤੋਂ ਇਲਾਵਾ ਸਾਰੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਬਾਜ਼ਾਰਾਂ ਵਿਚ ਰੱਖਿਆ ਸਾਮਾਨ ਹੋਇਆ ਸਾਮਾਨ ਵੀ ਨਗਰ ਕੋਂਸਲ ਵਲੋਂ ਹਟਾ ਦਿੱਤਾ ਸੀ।ਇਕ ਵਾਰ ਤਾਂ ਜੰਡਿਆਲਾ ਗੁਰੂ ਦੇ ਭੀੜੇ ਬਾਜ਼ਾਰ ਵੀ ਖੁਲੇ ਹੋ ਗਏ ਸਨ।ਸਕੂਟਰ, ਮੋਟਰ ਸਾਈਕਲ ਵਾਲਿਆ ਨੂੰ ਵੀ ਬਾਜ਼ਾਰ ਵਿਚੋਂ ਲੰਘਣ ਦੀ ਸੋਖ ਹੋ ਗਈ ਸੀ।ਪਰ ਇਹ ਸਾਰਾ ਕੁਝ ‘ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ’ ਕਥਨ ਨੂੰ ਸੱਚ ਕਰਦੇ ਹੋਏ ਖਤਮ ਹੋ ਗਿਆ ਅਤੇ ਬਾਜ਼ਾਰਾਂ ਵਿਚ ਨਗਰ ਕੋਂਸਲ ਦੇ ਅਧਿਕਾਰੀਆਂ ਦੀ ਪ੍ਰਵਾਹ ਨਾ ਕਰਦੇ ਹਏ ਦੁਕਾਨਦਾਰਾਂ ਨੇ ਫਿਰ ਅਪਨਾ ਅਪਨਾ ਸਾਮਾਨ ਬਾਜ਼ਾਰਾਂ ਵਿਚ ਖਲੇਰਕੇ ਨਜ਼ਾਇਜ਼ ਕਬਜੇ ਕਰਕੇ ਰਾਹਗੀਰਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆ।ਕੀ ਕਹਿੰਦੇ ਹਨ ਕਾਰਜਸਾਧਕ ਅਫ਼ਸਰ ਇਸ ਸਬੰਧੀ ਜਦ ਨਗਰ ਕੋਂਸਲ ਦੇ ਕਾਰਜਸਾਧਕ ਅਫ਼ਸਰ ‘ਈ. ਉ’ ਮਨਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਕਿਸੇ ਵੀ ਨਜ਼ਾਇਜ਼ ਕਬਜਾਧਾਰੀ ਨੂੰ ਬਖਸ਼ਿਆ ਨਹੀ ਜਾਵੇਗਾ। ਅਧਿਕਾਰੀਆਂ ਵਲੋਂ ਇਕ ਵਾਰ ਫਿਰ ਸ਼ਹਿਰ ਦਾ ਦੋਰਾ ਕੀਤਾ ਜਾਵੇਗਾ ਅਤੇ ਨਜ਼ਾਇਜ਼ ਕਬਜਾਧਾਰੀਆਂ ਕੋਲੋ ਜੁਰਮਾਨਾ ਵਸੂਲ ਕੀਤਾ ਜਾਵੇਗਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media