
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ)- ਆਰਟ ਆਫ਼ ਲਿਵਿੰਗ ਦੀ ਤਰਫੋਂ ਸਥਾਨਕ ਗੁਰੂ ਨਾਨਕ ਕਲੋਨੀ ਵਿਚ ਗੁਰਦੁਆਰਾ ਸਾਹਿਬ ਵਿਖੇ ੬ ਦਿਨਾਂ ਬੇਸਿਕ ਕੋਰਸ ਸਰਲ ਪਾਰਟ-1 ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਨੇਹਾ ਗਰਗ ਨੇ ਦੱਸਿਆ ਕਿ ਉਕਤ ਕੋਰਸ ਦੇ ਰਾਹੀਂ ਯੋਗਾ, ਧਿਆਨ, ਮੁਸਕਾਨ ਦੇ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ੫੫ ਔਰਤਾਂ ਨੇ ਭਾਗ ਲਿਆ ਅਤੇ ਕੋਰਸ ਵਿਚ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਗੋਰਵ ਗਰਗ, ਰੇਨੂੰ ਸ਼ਰਮਾ, ਗੁਲਸ਼ਨ ਗਰੋਵਰ, ਵੇਦ ਮਣੀ, ਸਰਵਜੀਤ ਸਿੰਘ ਆਦਿ ਨੇ ਵੀ ਕੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵਨ ਨੂੰ ਖੁਸ਼ਹਾਲ ਕਿਵੇਂ ਬਣਾਇਆ ਅਤੇ ਰੋਗ ਮੁਕਤ ਰੱਖਣ ਦੀਆਂ ਵਿਧੀਆਂ ਕਰਵਾਉਣ ਤੋਂ ਇਲਾਵਾ ਵਿਸ਼ੇਸ਼ ਸਰਦਰਸ਼ਨ ਕਿਰਿਆਂ ਵੀ ਹੋਣ ਗਈਆ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media