
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪਿੰਡ ਬੱਲੂਆਣਾ ਦੀ ਵੱਡੀ ਧਰਮਸ਼ਾਲਾ ਵਿਚ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ (ਰਜਿ:) ਨੇ ‘ਸਿਨਸ ਆਫ਼ ਲਾਈਫ਼ ਪ੍ਰਾਈਵੇਟ ਲਿਮਟਿਡ’ ਕੰਪਨੀ ਦਾ ਆਯੁਰਵੈਦਿਕ ਦਵਾਈਆਂ ਰਾਹੀਂ ਇਲਾਜ ਦਾ ਮੁਫ਼ਤ ਚੈਂਕਅੱਪ ਲਗਾਇਆ ਗਿਆ। ਜਿਸ ਵਿਚ ਪਿੰਡ ਦੇ ਮਰੀਜ਼ਾਂ ਦਾ ਮੁਫ਼ਤ ਚੈਂਕਅੱਪ ਕੀਤਾ ਗਿਆ ਤੇ ਉਨ੍ਹਾਂ ਨੂੰ ਆਯੁਰਵੈਦਿਕ ਢੰਗ ਨਾਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰਪਾਲ ਸਿੰਘ ਰਾਹੀਂ ਨੇ ਕਿਹਾ ਕਿ ਇਹ ਆਯੁਰਵੈਦਿਕ ਦਵਾਈਆਂ ਦੂਸਰੇ ਤਰੀਕਿਆਂ ਨਾਲੋਂ ਜਿਆਦਾ ਵਧੀਆਂ ਹੁੰਦੀਆਂ ਹਨ ਅਤੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਬਾਰੇ ਕਿਹਾ। ਇਸ ਕੈਂਪ ਵਿਚ ੧੦੦ ਮਰੀਜ਼ਾਂ ਨੇ ਆਪਣਾ ਮੁਫ਼ਤ ਚੈਂਕਅੱਪ ਕਰਵਾਇਆ। ਕੇਂਪ ਦੌਰਾਨ ਸਸਤੀਆਂ ਦਰਾਂ ਤੇ ਦਵਾਈਆਂ ਵੰਡੀਆਂ ਗਈਆਂ। ਮੈਡਮ ਡਾ: ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਜਿਆਦਾ ਮਰੀਜ਼ ਯੂਰਿਕ ਐਸਿਡ, ਗਿੱਟੇ, ਗੋਡੇ ਦੇ ਦਰਦ ਤੇ ਰੀੜ ਦੀ ਹੱਡੀ ਦੇ ਦਰਦ ਵਾਲੇ ਜਿਆਦਾ ਮਰੀਜ਼ ਆਏ। ਕਲੱਬ ਚੇਅਰਮੈਨ ਲਾਲ ਚੰਦ ਸ਼ਰਮਾ ਨੇ ਸਾਰੀ ਡਾਕਟਰੀ ਟੀਮ ਦਾ ਸਮੂਹ ਕਲੱਬ ਵਲੋਂ ਧੰਨਵਾਦ ਕੀਤਾ। ਇਸ ਕੈਂਪ ਦੀ ਸੇਵਾ ਦੌਰਾਨ ਗੁਰਤੇਜ ਪ੍ਰਧਾਨ, ਗੋਰਾ ਖੋਖਰ, ਪ੍ਰਿੰਸ ਜੀਤ ਅਜ਼ਾਦ, ਬਲਜਿੰਦਰ ਡੈਪੀ ਆਦਿ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media