ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) ਸਮਾਜ ਸੇਵਾ ਨੂੰ ਸਮਰਪਿਤ ਹਿਊਮਨ ਰਾਈਟਸ ਸੰਘਰਸ਼ ਕਮੇਟੀ ਵਲੋਂ ਸਰਦੀ ਦੇ ਮੱਦੇਨਜ਼ਰ
ਸਰਕਾਰੀ ਐਲੀਮੈਂਟਰੀ ਸਕੂਲ ਚਾਹ ਨਿਹੰਗਾ ਵਿਖੇ 100 ਦੇ ਕਰੀਬ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।ਕਮੇੇਟੀ ਦੇ ਕੌਮੀ ਪ੍ਰਧਾਨ ਸ਼ਾਮ ਲਾਲ ਤ੍ਰੇਹਨ ਅਤੇ ਜਨਰਲ ਸੈਕਟਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਉਘੇ ਸਮਾਜ ਸੇਵਕ ਹਰਬੰਸ ਸਿੰਘ ਨਾਗੀ, ਚਰਨਜੀਤ ਸਿੰਘ ਕੈਰੋਂ, ਮਾਣਿਕ ਸਿੰਘ, ਰਵਿੰਦਰ ਰਾਣਾ, ਸਰਵਣ ਕੁਮਾਰ, ਮਨਪ੍ਰੀਤ ਕੌਰ, ਮਨਦੀਪ ਸਿੰਘ, ਵਰਿੰਦਰ ਸਿੰਘ ਅਤੇ ਸੁੱਚਾ ਸਿੰਘ `ਤੇ ਅਧਾਰਿਤ ਟੀਮ ਵਿਦਿਆਰਥੀਆਂ ਦੇ ਰੂਬਰੂ ਹੋਈ।ਜਨਰਲ ਸਕੱਤਰ ਡਾ. ਮਨਮੋਹਨ ਸਿੰਘ ਨੇ ਸੰਸਥਾ ਵਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਸੰਸਥਾ ਵਲੋਂ ਵਾਅਦਾ ਕੀਤਾ ਕਿ ਸੰਸਥਾ ਹੋਣਹਾਰ ਵਿਦਿਆਰਥੀਆਂ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਵਿਦਿਆਰਥੀ ਅਭਿਨਵ ਵਲੋਂ ਗੀਤ ਗਾ ਕੇ ਸੁਰੀਲੀ ਅਵਾਜ ਦਾ ਲੋਹਾ ਮੰਨਵਾਇਆ ਅਤੇ ਡਾ. ਮਨਮੋਹਨ ਸਿੰਘ ਕੋਲੋਂ ਮਾਣ-ਸਨਮਾਨ ਪ੍ਰਾਪਤ ਕੀਤਾ।ਪ੍ਰਧਾਨ ਸ਼ਾਮ ਲਾਲ ਤ੍ਰੇਹਨ ਨਾਲ ਆਏ ਅਹੁੱਦੇਦਾਰ ਚਰਨਜੀਤ ਸਿੰਘ ਕੈਰੋਂ ਅਤੇ ਰਵਿੰਦਰ ਰਾਣਾ ਨੇ ਸਮੂਹ ਵਿਦਿਆਰਥੀਆਂ ਨੂੰ ਜੁਰਾਬਾਂ ਅਤੇ ਟੋਪੀਆਂ ਦੇਣ ਦਾ ਐਲਾਨ ਕੀਤਾ।ਸਕੂਲ ਮੁੱਖ ਅਧਿਆਪਕਾ ਮਨੋਰਮਾ ਰਾਣੀ, ਰਜਵੰਤ ਕੌਰ ਅਤੇ ਸੀ.ਐਮ.ਟੀ ਅਜੇ ਕੁਮਾਰ ਨੇ ਸਮੁੱਚੀ ਟੀਮ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਵਰਿੰਦਰ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਰਜਵੰਤ ਕੌਰ ਤੋਂ ਇਲਾਵਾ ਕਈ ਹੋਰ ਪਤਵੰਤੇ ਹਾਜ਼ਰ ਸਨ।
Check Also
ਖ਼ਾਲਸਾ ਮਾਰਚ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਵਿਖੇ ਪੁੱਜ ਕੇ ਹੋਇਆ ਸੰਪਨ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ …
Punjab Post Daily Online Newspaper & Print Media