ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾ ਦਿਤੀਆਂ ਜਾਂਦੀਆਂ
ਹਨ ਕਿ ਉਹ ਸਮਾਜ ਵਿਚ ਤਰੱਕੀ ਕਰ ਸਕਣ।ਵਰਦੀਆਂ, ਵਜੀਫੇ ਤਾਂ ਭਾਵੇਂ ਸਰਕਾਰ ਦਿੰਦੀ ਹੈ, ਪਰ ਸਕੂਲਾਂ ਦੇ ਅਧਿਆਪਕ, ਲਾਇਨਜ਼ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਹਨਾਂ ਕੰਮਾਂ ਵਿਚੱ ਪਿੱਛੇ ਨਹੀ ਹਨ।ਇਸੇ ਤਰਾਂ ਸਰਕਾਰੀ ਹਾਈ ਸਕੂਲ ਜੌੜਾ ਸਿੰਘਾ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਹਰ ਸੰਭਵ ਯਤਨ ਕੀਤਾ ਜਾਦਾ ਹੈ, ਜਿਸ ਦੇ ਤਹਿਤ ਸਰਦੀ ਨੂੰ ਧਿਆਨ ਵਿਚ ਰੱਖਦਿਆਂ ਅਧਿਆਪਕਾਂ ਵਲੋ ਸਕੂਲ ਦੇ ਸਾਰੇ 300 ਦੇ ਕਰੀਬ ਵਿਦਿਆਰਥੀਆ ਨੂੰ ਗਰਮ ਜੁਰਾਬਾਂ ਵੰਡੀਆ ਗਈਆਂ।ਇਸ ਮੌਕੇ ਉਘੇ ਸਮਾਜ ਸੇਵੀ ਕਾਂਗਰਸੀ ਆਗੂ ਬੂਟਾ ਸਿੰਘ ਸੰਘਾ, ਸਵਿੰਦਰ ਸਿੰਘ ਸੰਘਾ, ਜਥੇਦਾਰ ਹਰਮੀਤ ਸਿੰਘ ਛੋਟਾ ਜੌੜਾ, ਪ੍ਰੀਤਮ ਸਿੰਘ ਵੜੈਚ, ਮੁੱਖ ਅਧਿਆਪਕ ਸੁਖਦੇਵ ਰਾਜ, ਬਲਦੇਵ ਸਿੰਘ ਬੁੱਟਰ ਪ੍ਰਧਾਨ ਸੁਬਾਈ ਮਾਸਟਰ ਕੇਡਰ ਯੂਨੀਅਨ, ਗੁਰਵੇਲ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ ਘੁੰਮਣ, ਦੀਪਕ ਹਾਂਡਾ, ਅਮਨਿੰਦਰ ਕੌਰ, ਵਿਕਰਮ ਸਿੰਘ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media