Thursday, August 13, 2026

ਅੰਤਰਰਾਸ਼ਟਰੀ ਲਾਇਨਜ਼ ਕੱਲਬ ਦੇ ਪ੍ਰਧਾਨ ਲਾਇਨ ਨਰੇਸ਼ ਅਗਰਵਾਲ ਨੇ ਬਟਾਲੇ ਦਾ ਨਾਂ ਚਮਕਾਇਆ

ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਸਿੰਘ ਬਰਨਾਲ) – ਲਾਇਨਜ਼ ਕਲੱਬ 321 ਡੀ ਦਾ ਨਾਮ ਅੰਤਰਰਾਸਟਰੀ ਪੱਧਰ `ਤੇ ਚਮਕਾਉਣ ਵਿੱਚ ਬਟਾਲਾ PPN1512201701ਦੇ ਜੰਮਪਲ ਨਰੇਸ਼ ਕੁਮਾਰ ਅਗਰਵਾਲ ਦੀ ਵਿਸ਼ਵ ਭਰ ਦੀਆਂ ਕਲੱਬਾਂ ਵਾਸਤੇ ਵਿਸ਼ੇਸ ਦੇਣ ਹੈ, ਬਟਾਲਾ ਦਾ ਨਾਂ ਵੀ ਅੰਤਰਰਾਸਟਰੀ ਪੱਧਰ ਤੱਕ ਨਰੇਸ਼ ਕੁਮਾਰ ਅਗਰਵਾਲ ਕਰਕੇ ਹੀ ਜਾਣਿਆ ਜਾਂਦਾ ਹੈ।ਲਾਇਨ ਸਬਦ ਲੱਗਦੇ ਸਾਰ ਹੀ ਨਰੇਸ਼ ਕੁਮਾਰ ਅਗਰਵਾਲ ਅਣਥੱਕ ਲਾਇਨ ਨਰੇਸ਼ ਕੁਮਾਰ ਅਗਵਾਲ ਬਣਿਆ।ਉਨਾਂ ਵਲੋਂ ਬਟਾਲਾ ਸ਼ਹਿਰ ਦੇ ਬੱਚਿਆਂ ਨੂੰ ਭੇਟ ਕੀਤੀ 10 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਚਿਲਡਰਨ ਪਾਰਕ, ਚੱਲਦਾ ਫਿਰਦਾ ਹਸਪਤਾਲ ਅਨੇਕਾਂ ਮਰੀਜ਼ਾਂ ਨੂੰ ਜਿੰਦਗੀ ਦੇ ਰਿਹਾ ਹੈ।ਲਾਇਨ ਨਰੇਸ਼ ਕੁਮਾਰ ਅਗਵਾਲ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਨਗਰ ਪਾਲਿਕਾ ਬਟਾਲਾ ਵਲੋਂ ਚਿਲਡਰਨ ਪਾਰਕ ਦੀ ਸੜਕ ਦਾ ਨਾਂ ਉਨਾਂ ਦੇ ਨਾਮ `ਤੇ `ਲਾਇਨ (ਡਾ.) ਨਰੇਸ਼ ਅਗਰਵਾਲ ਰੋਡ ਰੱਖਿਆ ਗਿਆ ਹੈ।ਜਿਸ ਲਈ 321 ਡਿਸਟ੍ਰਿਕ ਦੀ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ।ਪਰ ਲਾਇਨ ਮਾਸਟਰ ਚਰਨਜੀਤ ਸਿੰਘ ਦੀਆਂ ਸੇਵਾਵਾਂ ਪੂਰੇ ਡਿਸਟ੍ਰਿਕ ਵਿਚ ਜਾਣੀਆਂ ਜਾਦੀਆਂ ਹਨ।ਮਾਸਟਰ ਦੇ ਅਹੁੱਦੇ ਤੋਂ ਰਿਟਾਇਰ ਚਰਨਜੀਤ ਸਿੰਘ ਕਲੱਬ ਵਾਸਤੇ ਆਪਣਾ ਸਾਰਾ ਸਮਾਂ ਲਗਾਉਦੇ ਹਨ ਅਤੇ ਸੜਕ ਦਾ ਬੋਰਡ ਵੀ ਉਹ ਖੁੱਦ ਲਗਾਉਂਦੇ ਹੋਏ ਦੇਖੇ ਗਏ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …

Leave a Reply