Thursday, August 13, 2026

ਅਧਿਆਪਕਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਜੁਰਾਬਾਂ

ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾ ਦਿਤੀਆਂ ਜਾਂਦੀਆਂ PPN1512201702ਹਨ ਕਿ ਉਹ ਸਮਾਜ ਵਿਚ ਤਰੱਕੀ ਕਰ ਸਕਣ।ਵਰਦੀਆਂ, ਵਜੀਫੇ ਤਾਂ ਭਾਵੇਂ ਸਰਕਾਰ ਦਿੰਦੀ ਹੈ, ਪਰ ਸਕੂਲਾਂ ਦੇ ਅਧਿਆਪਕ, ਲਾਇਨਜ਼ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਹਨਾਂ ਕੰਮਾਂ ਵਿਚੱ ਪਿੱਛੇ ਨਹੀ ਹਨ।ਇਸੇ ਤਰਾਂ ਸਰਕਾਰੀ ਹਾਈ ਸਕੂਲ ਜੌੜਾ ਸਿੰਘਾ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਹਰ ਸੰਭਵ ਯਤਨ ਕੀਤਾ ਜਾਦਾ ਹੈ, ਜਿਸ ਦੇ ਤਹਿਤ ਸਰਦੀ ਨੂੰ ਧਿਆਨ ਵਿਚ ਰੱਖਦਿਆਂ ਅਧਿਆਪਕਾਂ ਵਲੋ ਸਕੂਲ ਦੇ ਸਾਰੇ 300 ਦੇ ਕਰੀਬ ਵਿਦਿਆਰਥੀਆ ਨੂੰ ਗਰਮ ਜੁਰਾਬਾਂ ਵੰਡੀਆ ਗਈਆਂ।ਇਸ ਮੌਕੇ ਉਘੇ ਸਮਾਜ ਸੇਵੀ ਕਾਂਗਰਸੀ ਆਗੂ ਬੂਟਾ ਸਿੰਘ ਸੰਘਾ, ਸਵਿੰਦਰ ਸਿੰਘ ਸੰਘਾ, ਜਥੇਦਾਰ ਹਰਮੀਤ ਸਿੰਘ ਛੋਟਾ ਜੌੜਾ, ਪ੍ਰੀਤਮ ਸਿੰਘ ਵੜੈਚ, ਮੁੱਖ ਅਧਿਆਪਕ ਸੁਖਦੇਵ ਰਾਜ, ਬਲਦੇਵ ਸਿੰਘ ਬੁੱਟਰ ਪ੍ਰਧਾਨ ਸੁਬਾਈ ਮਾਸਟਰ ਕੇਡਰ ਯੂਨੀਅਨ, ਗੁਰਵੇਲ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ ਘੁੰਮਣ, ਦੀਪਕ ਹਾਂਡਾ, ਅਮਨਿੰਦਰ ਕੌਰ, ਵਿਕਰਮ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …

Leave a Reply